25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਤੇਜ਼ ਰਫ਼ਤਾਰ ਵਾਹਨ ਦੀ ਫੇਟ ਵੱਜਣ ਨਾਲ ਬਾਰਾਂਸਿੰਗੇ ਦੀ ਮੌਤ

ਅਜੀਤ ਡੈਸਕ 24-02-2026
ਭਰਤਗੜ੍ਹ, 23 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਸ਼ਾਮੀਂ ਕਰੀਬ ਸਾਢੇ ਪੰਜ ਵਜੇ ਸਰਸਾ ਨੰਗਲ 'ਚ ਕੌਮੀ ਮਾਰਗ 'ਤੇ ਤੇਜ਼ ਰਫ਼ਤਾਰ ਵਾਹਨ ਵਾਹਨ ਦੀ ਫੇਟ ਵੱਜਣ ਨਾਲ ਬਾਰਾਂਸਿੰਗੇ ਦੀ ਮੌਤ ਹੋ ਗਈ, ਜਦਕਿ ਵਾਹਨ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ | ਰਾਹਗੀਰਾਂ 'ਚ ਮਨਪ੍ਰੀਤ ਦੀਵਾੜੀ, ਮੁਸ਼ਤਾਖ ਮੁਹੰਮਦ ਆਦਿ ਨੇ ਮੌਕੇ ਦੀਆਂ ਤਸਵੀਰਾਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਣ ਮਗਰੋਂ ਕਰੀਬ 6: 45 ਵਜੇ ਸਬੰਧਿਤ ਟੀਮ ਨੇ ਵਾਹਨ ਸਮੇਤ ਪੁੱਜਕੇ ਬਾਰਾਂਸਿੰਗੇ ਨੂੰ ਕਬਜ਼ੇ 'ਚ ਲੈ ਲਿਆ ਹੈ | ਜ਼ਿਲ੍ਹਾ ਅਧਿਕਾਰੀ ਮੋਨਿਕਾ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣੇ ਹੀ ਇਤਲਾਹ ਮਿਲੀ ਸੀ, ਤੁਰੰਤ ਟੀਮ ਨੂੰ ਰਵਾਨਾ ਕਰ ਦਿੱਤਾ ਹੈ | ਇਨ੍ਹਾਂ ਦੱਸਿਆ ਕਿ ਬਾਰਾਂਸਿੰਗੇ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਕਾਂਗਰਸ ਦੀ ਮਹਾਰੈਲੀ ਲਈ ਰੂਪਨਗਰ 'ਚ ਤਿਆਰੀਆਂ ਦੀ ਸਮੀਖਿਆ ਅਗਲੀ ਖ਼ਬਰ ਕਿਸਾਨਾਂ ਦੀ ਮੱਕੀ ਤੇ ਗੰਨੇ ਦੀਆਂ ਫ਼ਸਲਾਂ ਉਜਾੜ ਰਹੇ ਨੇ ਜੰਗਲੀ ਸੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।