ਨੰਗਲ, 27 ਫਰਵਰੀ (ਪ੍ਰੀਤਮ ਸਿੰਘ ਬਰਾਰੀ)- ਇਲਾਕਾ ਬਚਾਓ ਸੰਘਰਸ਼ ਮੋਰਚਾ ਨੰਗਲ ਵਲੋਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਵਲੋਂ ਪਿਛਲੀ ਦਿਨੀਂ ਹਿਮਾਚਲ ਐਂਟਰੀ ਟੈਕਸ ਦੇ ਵਧਾਏ ਰੇਟਾਂ ਅਤੇ ਟੋਲ ਪਲਾਜ਼ੇ ਬੰਦ ਕਰਾਉਣ ਲਈ ਅੱਜ ਮਹਿਤਪੁਰ ਐਂਟਰੀ ਟੋਲ ਪਲਾਜ਼ਾ ਲਾਗੇ ਇੱਕ ਦਿਨਾਂ ਸੰਕੇਤਕ ਧਰਨਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹਿਮਾਚਲ ਦੀ ਸੁੱਖੂ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਉਕਤ ਮੋਰਚੇ ਦੇ ਸਮਰਥਨ ਵਿਚ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਸੁਰਿੰਦਰ ਦਾਸ ਜੀ ਵਲੋਂ ਸਾਥੀਆਂ ਸਮੇਤ ਸ਼ਿਰਕਤ ਕੀਤੀ ਗਈ ਜਦੋਂ ਕਿ ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਕੁਲਦੀਪ ਚੰਦ, ਰਾਕੇਸ਼ ਚੌਧਰੀ, ਰਮਨ ਸ਼ਰਮਾ, ਦਵਿੰਦਰ ਗਾਂਧੀ ਤੇ ਐਡਵੋਕੇਟ ਨਿਸ਼ਾਂਤ ਗੁਪਤਾ ਭੁੱਖ ਹੜਤਾਲ 'ਤੇ ਬੈਠੇ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਇਲਾਕਾ ਬਚਾਓ ਸੰਘਰਸ਼ ਮੋਰਚਾ ਦਾ ਗਠਨ 25 ਅਗਸਤ 2025 ਨੂੰ ਕਰਕੇ 28 ਅਗਸਤ ਨੂੰ ਐਂਟਰੀ ਟੈਕਸ ਟੋਲ ਪਲਾਜ਼ਾ ਮਹਿਤਪੁਰ ਵਿਖੇ ਧਰਨਾ ਮਾਰਿਆ ਸੀ ਕਿਉਂ ਕਿ ਨੈਸ਼ਨਲ ਹਾਈਵੇਅ ਤੇ ਦੇਸ਼ ਅੰਦਰ ਕੇਵਲ ਹਿਮਾਚਲ ਸਰਕਾਰ ਵਲੋਂ ਹੀ ਬਾਹਰੋਂ ਆਉਣ ਵਾਲੇ ਯਾਤਰੂਆਂ ਜੋ ਕਿ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਦੇਵ ਭੂਮੀ ਨੂੰ ਆਉਦੇ ਹਨ ਕੋਲੋਂ ਐਂਟਰੀ ਟੈਕਸ ਵਸੂਲਿਆ ਜਾਂਦਾ ਹੈ | ਉਨਾਂ ਕਿਹਾ ਕਿ ਨਗਰ ਕੌਂਸਲ ਨੰਗਲ ਵਲੋਂ ਵੀ ਇੱਕ ਮਾਤ 9 ਜੂਨ 2025 ਨੂੰ ਪਾਸ ਕੀਤਾ ਸੀ ਕਿ ਜਦੋਂ ਤੱਕ ਹਿਮਾਚਲ ਪ੍ਰਦੇਸ਼ ਟੋਲ ਲੈਣਾ ਬੰਦ ਨਹੀਂ ਕਰੇਗੀ ਉਦੋਂ ਤੱਕ ਨਗਰ ਕੌਂਸਲ ਨੰਗਲ ਵੀ ਹਿਮਾਚਲ ਦੇ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਤੋਂ ਐਂਟਰੀ ਟੈਕਸ ਲਗਾਇਆ ਕਰੇਗੀ ਪਰ ਇਸਨੂੰ ਹਾਲੇ ਮਨਜ਼ੂਰੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਲੋਂ 1 ਅਪ੍ਰੈਲ 2026 ਤੋਂ ਇਸ ਟੈਕਸ ਕਈ ਗੁਣਾ ਵਧਾ ਦਿੱਤਾ ਗਿਆ ਜੋ ਕਿ ਗੈਰ ਕਾਨੂੰਨੀ ਟੈਕਸ ਹੈ ਕਿਉਂਕਿ ਦੇਸ਼ ਅੰਦਰ ਕਿਸੇ ਵੀ ਰਾਜ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਬਣਾਈਆਂ ਗਈਆਂ ਸੜਕਾਂ ਤੇ ਐਂਟਰੀ ਟੈਕਸ ਲਗਾਉਣਾ ਅਥਾਰਿਟੀ ਦੇ ਨਿਯਮਾਂ ਦੀ ਉਲੰਘਣਾ ਹੈ | ਇਸ ਨਾਲ ਪੰਜਾਬ ਤੋਂ ਰੋਜ਼ਾਨਾ ਕਾਰੋਬਾਰ ਕਰਨ ਲਈ ਸਰਹੱਦੀ ਕਸਬਿਆਂ ਵਿਚ ਜਾਣ ਵਾਲੇ ਲੋਕਾਂ ਨੂੰ ਆਰਥਿਕ ਬੋਝ ਪਿਆ ਹੈ ਉੱਥੇ ਹੀ ਹਿਮਾਚਲ ਦੇ ਦੁਕਾਨਦਾਰਾਂ ਨੂੰ ਵਪਾਰਕ ਘਾਟਾ ਪਵੇਗਾ | ਸਾਰੀਆਂ ਸਿਆਸੀ ਧਿਰਾਂ ਨਾਲ ਸੰਬੰਧਿਤ ਵੱਡੇ ਆਗੂਆਂ ਨੂੰ ਅਪੀਲ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਪੋ ਆਪਣਾ ਸਿਆਸੀ ਰਸੂਖ਼ ਵਰਤ ਕੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਪਹਿਲਕਦਮੀ ਕਰਨ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਬਾਵਾ, ਕੌਂਸਲਰ ਦੀਪਕ ਨੰਦਾ, ਸੁਭਾਸ਼ ਐਰੀ ਪ੍ਰਧਾਨ ਮੰਡਲ ਮਹਿਤਪੁਰ, ਗੌਰਵ ਰਾਣਾ ਨੂਰਪੁਰ ਬੇਦੀ, ਸੁਰਜੀਤ ਸਿੰਘ ਢੇਰ, ਐਡਵੋਕੇਟ ਦੀਪਕ ਚੰਦੇਲ, ਜਸਪਾਲ ਸਿੰਘ,ਕਸ਼ਮੀਰ ਸਿੰਘ, ਦਰਸ਼ਨ ਸਿੰਘ ਸ਼ੌਕਰ, ਸੁੁਮੀਰ ਸ਼ਰਮਾ, ਪ੍ਰਦੀਕ ਪੁਰੀ, ਦੀਪ ਭਨੂੰਪਲੀ, ਸੁਰਿੰਦਰਪਾਲ ਸਿੰਘ, ਬਲਰਾਮ, ਵਿਨੈ ਸ਼ਰਮਾ ਤਲਵਾੜਾ, ਰਾਮ ਕੁਮਾਰ, ਜੋਗਿੰਦਰ ਰਾਣਾ, ਤਰਸਮੇ ਸਹੋਤਾ, ਰਕੇਸ਼ ਕੁਮਾਰ, ਪ੍ਰੇਮ ਕੁਮਾਰ, ਸੋਨੂੰ ਰਾਣਾ ਆਦਿ ਹਾਜ਼ਰ ਸਨ |