02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਾਬਕਾ ਸਰਪੰਚ ਸਰਦਾਰ ਨਰਾਤਾ ਸਿੰਘ ਦਾ ਦਿਹਾਂਤ 8 ਮਾਰਚ ਨੂੰ ਅੰਤਿਮ ਅਰਦਾਸ <br/>

ਅਜੀਤ ਡੈਸਕ 02-03-2026
ਰੂਪਨਗਰ/ਪੁਰਖਾਲੀ, 1 ਮਾਰਚ (ਸਟਾਫ ਰਿਪੋਰਟਰ)-ਪੁਰਖਾਲੀ ਤੋਂ ਅਜੀਤ ਦੇ ਪ੍ਰਤੀਨਿਧ ਅੰਮਿ੍ਤਪਾਲ ਸਿੰਘ ਬੰਟੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਸਰਪੰਚ ਪਿੰਡ ਕਕੌਟ ਦੇ ਸ. ਨਰਾਤਾ ਸਿੰਘ (75) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਸ. ਨਰਾਤਾ ਸਿੰਘ ਪਿੰਡ ਕਕੌਟ ਦੇ ਸਰਪੰਚ ਰਹੇ ਅਤੇ ਇਲਾਕੇ'ਚ ਇਕ ਮਿਲਣਸਾਰ ਅਤੇ ਸੇਵਾਭਾਵੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ | ਅੰਮਿ੍ਤਪਾਲ ਸਿੰਘ ਬੰਟੀ ਨਾਲ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਸੀਨੀਅਰ ਐਗਜ਼ੀਕਿਊਟਿਵ ਗੁਰਜੋਤ ਕੌਰ ਨੇ ਵੀ ਫੋਨ ਰਾਹੀਂ ਦੁੱਖ ਪ੍ਰਗਟਾਇਆ | ਦੁੱਖ ਪ੍ਰਗਟ ਕਰਨ ਲਈ ਹਲਕਾ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਜੀਤ ਉਪ ਦਫਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ, ਠੇਕੇਦਾਰ ਬਲਵਿੰਦਰ ਸਿੰਘ ਧਨੋਆ ਸਮੇਤ ਕਈ ਹੋਰ ਸ਼ਖਸੀਅਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ | ਅੰਤਿਮ ਸਸਕਾਰ ਮੌਕੇ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਪਿੰਕੀ, ਕਾਂਗਰਸੀ ਆਗੂ ਗੁਰਚਰਨ ਸਿੰਘ ਠੌਣਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਕਾਂਗਰਸ ਐਸ.ਸੀ. ਵਿੰਗ ਦੇ ਵਾਇਸ ਚੇਅਰਮੈਨ ਲਖਵੰਤ ਸਿੰਘ ਹਿਰਦਾਪੁਰੀ, ਜ਼ਿਲ੍ਹਾ ਕਿਸਾਨ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਿਰਦਾਪੁਰ, ਓ.ਬੀ.ਸੀ. ਵਿਭਾਗ ਦੇ ਵਾਇਸ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਖ, ਪ੍ਰਧਾਨ ਦੀਪਕ ਗੁਪਤਾ ਪੁਰਖਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਦੇ ਪਿ੍ੰਸੀਪਲ ਰਾਜੇਸ਼ ਜੈਨ, ਗਾਇਕ ਜਸਮੇਰ ਮੀਆਂਪੁਰੀ, ਲੈਕਚਰਾਰ ਸਤਨਾਮ ਸਿੰਘ, ਨਿਰਮਲ ਸਿੰਘ ਸਰਪੰਚ ਪੁਰਖਾਲੀ, ਦਿਲਬਰ ਸਿੰਘ ਸਲਾਮਤਪੁਰ, ਜਥੇਦਾਰ ਸ਼ੇਰ ਸਿੰਘ ਝਾਂਡੀਆਂ, ਬਹਾਦਰ ਸਿੰਘ ਕਾਨੂੰਨਗੋ, ਬੰਮ ਬਹਾਦਰ ਸਿੰਘ, ਸੱਜਣ ਸਿੰਘ ਸਰਪੰਚ ਹਰੀਪੁਰ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ, ਰਣਜੋਧ ਸਿੰਘ ਸਰਪੰਚ ਰਾਮਪੁਰ, ਸੁਖਵਿੰਦਰ ਸਿੰਘ ਸਰਪੰਚ ਭੰਗਾਲਾ, ਆਪ ਆਗੂ ਕਿ੍ਸ਼ਨ ਸਿੰਘ ਬਿੰਦਰਖ, ਭਾਗ ਸਿੰਘ ਬੜੀ, ਬਲਜੀਤ ਸਿੰਘ ਸਾਬਕਾ ਸਰਪੰਚ ਪੁਰਖਾਲੀ, ਮੇਵਾ ਸਿੰਘ ਸਾਬਕਾ ਸਰਪੰਚ ਬਿੰਦਰਖ, ਸੁਰਿੰਦਰ ਸਿੰਘ ਪਟਵਾਰੀ, ਰਵਿੰਦਰ ਭੱਟੀ, ਮੇਵਾ ਸਿੰਘ ਸਰਪੰਚ, ਹਰਨੇਕ ਸਿੰਘ, ਗੁਰਪਾਲ ਸਿੰਘ ਸਾਬਕਾ ਐਕਸੀਅਨ, ਸਹਾਇਕ ਡਾਇਰੈਕਟਰ ਵੇਦ ਪ੍ਰਕਾਸ਼ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਰਹੇ | ਨਰਾਤਾ ਸਿੰਘ ਨਮਿਤ ਅੰਤਿਮ ਅਰਦਾਸ ਮਿਤੀ 8 ਮਾਰਚ 2026 ਨੂੰ ਪਿੰਡ ਕਕੌਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਲਈ ਲਗਾਈਆਂ ਡਿਊਟੀਆਂ <br/> ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਕੂਲਾਂ 'ਚ 4 ਮਾਰਚ ਤੱਕ ਛੁੱਟੀ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।