01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਾਬਾ ਬਾਲਕ ਨਾਥ ਮੰਦਰ ਤੋਂ ਭਾਗਵਤ ਕਥਾ ਦੇ ਮੱਦੇਨਜ਼ਰ ਵਿਸ਼ਾਲ ਕਲਸ਼ ਯਾਤਰਾ ਕੱਢੀ <br/>

ਟਿੱਬਾ ਟੱਪਰੀਆਂ ਵਿਖੇ ਕਲਸ਼ ਯਾਤਰਾ ਦੀ ਅਗਵਾਈ ਕਰਦੇ ਹੋਏ ਸਵਾਮੀ ਅਤੁੱਲ ਕਿ੍ਸ਼ਨ, ਨਾਲ ਹਾਜ਼ਰ ਸੰਗਤਾਂ | ਤਸਵੀਰ: ਵਿੰਦਰਪਾਲ ਝਾਂਡੀਆਂ | <br/> 02-03-2026
ਨੂਰਪੁਰ ਬੇਦੀ, 1 ਮਾਰਚ (ਵਿੰਦਰਪਾਲ ਝਾਂਡੀਆਂ)-ਸਿੱਧ ਬਾਬਾ ਬਾਲਕ ਨਾਥ ਮੰਦਰ ਟਿੱਬਾ ਟੱਪਰੀਆਂ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਮੱਦੇਨਜ਼ਰ ਅੱਜ ਪਿੰਡ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਕਲਸ਼ ਯਾਤਰਾ ਦੌਰਾਨ ਅÏਰਤਾਂ ਵਲੋਂ ਸਿਰ 'ਤੇ ਪਵਿੱਤਰ ਜਲ ਦੇ ਕਲਸ਼ ਚੁੱਕੇ ਹੋਏ ਸਨ ਤੇ ਨਾਲ ਚੱਲ ਰਹੀਆਂ ਸੰਗਤਾਂ ਵਲੋਂ ਪ੍ਰਭੂ ਦਾ ਸਿਮਰਨ ਕੀਤਾ ਜਾ ਰਿਹਾ ਸੀ | ਉਪਰੰਤ ਮੰਦਰ ਵਿਖੇ ਆਰੰਭ ਹੋਈ ਕਥਾ ਦੌਰਾਨ ਸਤਿਸੰਗ ਕਰਦਿਆਂ ਸਵਾਮੀ ਅਤੁੱਲ ਕਿ੍ਸ਼ਨ ਨੇ ਆਖਿਆ ਕਿ ਮਨੁੱਖਤਾ, ਚੇਤਨਾ ਦੀ ਇੱਕ ਧਾਰਾ ਹੈ, ਜੋ ਨਿਰੰਤਰ ਅਨੰਤਤਾ ਵੱਲ ਵਧਦੀ ਰਹਿੰਦੀ ਹੈ | ਜਿਸ ਕਰਕੇ ਸਰੀਰ 'ਚ ਮਨੁੱਖ ਹੋਣਾ ਇੱਕ ਗੱਲ ਹੈ, ਆਤਮਾ 'ਚ ਮਨੁੱਖ ਹੋਣਾ ਦੂਜੀ ਗੱਲ ਹੈ | ਆਤਮਾ 'ਚ ਮਨੁੱਖ ਹੋਣ ਦਾ ਅਰਥ ਹੈ ਚੁਨੌਤੀਆਂ ਅਤੇ ਉਚਾਈਆਂ ਨੂੰ ਸਵੀਕਾਰ ਕਰਨਾ ਅਤੇ ਇੱਕ ਸਵੈ-ਅਨੁਭਵੀ ਜੀਵ ਬਣਨਾ ਹੈ | ਕਥਾ ਦੌਰਾਨ ਉਨ੍ਹਾਂ ਸ੍ਰੀਮਦ ਭਾਗਵਤ ਦੀ ਮਹਾਨਤਾ, ਭੂਤ ਧੁੰਧਕਾਰੀ ਤੋਂ ਮੁਕਤੀ, ਰਾਜਾ ਪਰੀਕਸ਼ਿਤ 'ਤੇ ਰਿਸ਼ੀ ਸਿ੍ੰਗੀ ਦਾ ਸਰਾਪ, ਭਗਵਾਨ ਦੇ 24 ਅਵਤਾਰਾਂ ਅਤੇ ਸ੍ਰੀ ਕਪਿਲ ਦੇ ਚਰਿੱਤਰ ਸਬੰਧੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਰਪੰਚ ਲਾਲਾ ਸਤੀਸ਼ ਕੁਮਾਰ ਸੋਨੂੰ, ਪਵਨ ਕੁਮਾਰ, ਬਲਦੇਵ ਰਾਜ ਕੋਹਲੀ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਬਲਵੰਤ ਰਾਏ, ਸੁਨੀਲ ਦੱਤ ਰਾਜੂ, ਜਸਵੰਤ ਕੁਮਾਰ, ਸਿਕੰਦਰ ਲਾਲ ਸੈਣੀ, ਵਤਨ ਭਾਟੀਆ, ਬਖ਼ਸ਼ੀ ਰਾਮ, ਰਾਜਿੰਦਰ ਕੁਮਾਰ, ਸ਼ਾਦੀ ਰਾਮ, ਪਵਨਜੀਤ ਭਾਟੀਆ, ਛਿੰਦਰ ਭਗਤ, ਰਾਜ ਕੁਮਾਰ, ਗੁਰਮੀਤ ਰਾਣਾ, ਵਿਨੋਦ ਕੁਮਾਰ, ਹਰੀਸ਼ ਕੁਮਾਰ ਸਮੇਤ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਮਤਿ ਮੁਕਾਬਲਿਆਂ 'ਚ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਲਈ ਲਗਾਈਆਂ ਡਿਊਟੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।