18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਜਵਾ ਵਲੋਂ ਇੰਡੋ-ਅਮਰੀਕਨ ਖੇਤੀਬਾੜੀ ਡੀਲ ਅਤੇ ਮਨਰੇਗਾ 'ਤੇ ਗੰਭੀਰ ਚਿੰਤਾ ਜ਼ਾਹਰ <br/>

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਨਾਲ ਬੈਠੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਹੋਰ | <br/> 04-03-2026
ਰੂਪਨਗਰ, 3 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ . ਪੀ . ਸਿੰਘ ਦੇ ਘਰ ਰੂਪਨਗਰ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਮਨਰੇਗਾ ਅਤੇ ਇੰਡੋ-ਅਮਰੀਕਨ ਖੇਤੀਬਾੜੀ ਡੀਲ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਇਸ ਦੇ ਹੋਣ ਵਾਲੇ ਨੁਕਸਾਨਾਂ ਦੇ ਖ਼ਦਸ਼ੇ ਜਤਾਉਂਦਿਆਂ ਸਭ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ | ਬਾਜਵਾ ਨੇ ਕਿਹਾ ਕਿ ਇੰਡੋ-ਯੂ.ਐਸ ਖੇਤੀਬਾੜੀ ਸਮਝੌਤੇ ਤਹਿਤ ਕਪਾਹ, ਮੱਕੀ, ਸੋਇਆਬੀਨ ਤੇਲ, ਵਾਈਨ ਸਪਿਰਿਟ ਅਤੇ ਹੋਰ ਕਈ ਖੇਤੀ ਉਤਪਾਦ ਭਾਰਤੀ ਮਾਰਕੀਟ ਵਿਚ ਦਾਖਲ ਹੋਣ ਲੱਗ ਪਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਲੱਖਾਂ ਬੀਜਾਂ ਅਤੇ ਹਜ਼ਾਰਾਂ ਕੁਇੰਟਲ ਉਤਪਾਦਾਂ ਦੀ ਆਮਦ ਨਾਲ ਦੇਸ਼ ਦੀਆਂ ਮੰਡੀਆਂ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਛੋਟਾ ਫਾਰਮ 100 ਏਕੜ ਤੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਭਾਰਤ ਵਿਚ ਪੰਜ ਏਕੜ ਤੋਂ ਵੱਧ ਵਿਰਲੇ ਟਾਂਵੇਂ ਹੀ ਕਿਸਾਨ ਹਨ | ਜਿਸ ਕਰਕੇ ਭਾਰਤ ਦੀ ਕਿਸਾਨੀ ਦਾ ਮੁਕਾਬਲਾ ਅਮਰੀਕਾ ਦੀ ਕਿਸਾਨੀ ਨਾਲ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿਚ ਕਣਕ ਦੀ ਕੀਮਤ ਕਰੀਬ 1300 ਰੁਪਏ ਪ੍ਰਤੀ ਕੁਇੰਟਲ ਹੈ, ਜਦਕਿ ਭਾਰਤ ਵਿਚ ਕਿਸਾਨਾਂ ਨੂੰ ਐਮ.ਐਸ.ਪੀ. ਤਹਿਤ ਲਗਭਗ 2500 ਰੁਪਏ ਦਿੱਤੇ ਜਾਂਦੇ ਹਨ | ਜੇ ਬਿਨਾਂ ਪਾਬੰਦੀ ਦੇ ਆਯਾਤ ਹੋਈ ਤਾਂ ਦੇਸੀ ਕਿਸਾਨ ਨੁਕਸਾਨ ਵਿਚ ਆ ਸਕਦੇ ਹਨ | ਬਾਜਵਾ ਨੇ ਡੇਅਰੀ ਸੈਕਟਰ ਬਾਰੇ ਵੀ ਚਿੰਤਾ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰ-ਘਰ ਵਿਚ ਛੋਟੇ ਪੱਧਰ 'ਤੇ ਪਸ਼ੂ ਪਾਲਣ ਰਾਹੀਂ ਵਾਧੂ ਆਮਦਨ ਹੁੰਦੀ ਹੈ | ਜੇ ਵਿਦੇਸ਼ੀ ਦੁੱਧ ਅਤੇ ਦੁੱਧ ਉਤਪਾਦ ਘੱਟ ਕੀਮਤ 'ਤੇ ਮਾਰਕੀਟ ਵਿਚ ਆਏ ਤਾਂ ਸਥਾਨਕ ਡੇਅਰੀ ਉਤਪਾਦਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਵੀ ਕਿਸਾਨਾਂ ਨੇ ਵੱਡੇ ਅੰਦੋਲਨ ਰਾਹੀਂ ਰੱਦ ਕਰਵਾਇਆ ਸੀ ਅਤੇ ਹੁਣ ਦੁਬਾਰਾ ਅਜਿਹੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਜੋ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਸਕਦੀਆਂ ਹਨ | ਮਨਰੇਗਾ ਸਬੰਧੀ ਬੋਲਦਿਆਂ ਬਾਜਵਾ ਨੇ ਕਿਹਾ ਕਿ ਪਿੰਡਾਂ ਵਿਚ ਰੋਜ਼ਗਾਰ ਦੇ ਮੌਕੇ ਘੱਟ ਰਹੇ ਹਨ ਅਤੇ ਫ਼ੰਡਾਂ ਦੀ ਕਮੀ ਕਾਰਨ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਨਹੀਂ ਮਿਲ ਰਹੀ | ਉਨ੍ਹਾਂ ਰਾਜ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿਤਾਂ ਦੀ ਰੱਖਿਆ ਲਈ ਸਪਸ਼ਟ ਸਟੈਂਡ ਅਪਣਾਇਆ ਜਾਵੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਬਲਾਕ ਸੰਮਤੀ ਰੂਪਨਗਰ ਸੁਖਵਿੰਦਰ ਸਿੰਘ ਵਿਸਕੀ, ਕਮਲ ਧਾਰੀਵਾਲ ਅਮਰਗੜ੍ਹ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ, ਯੂਥ ਆਗੂ ਜਗਮੋਹਣ ਸਿੰਘ, ਰਜੇਸ਼ਵਰ ਲਾਲੀ ਅਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਯੂਥ ਅਕਾਲੀ ਦਲ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਲਗਾਇਆ ਦਸਤਾਰਾਂ ਦਾ ਕੈਂਪ ਸ਼ਲਾਘਾਯੋਗ- ਜਥੇਦਾਰ ਗੜਗੱਜ ਅਗਲੀ ਖ਼ਬਰ ਇੱਕ ਗੱਡੀ 'ਤੇ ਸਵਾਰ ਹੋ ਕੇ ਕਾਨਫ਼ਰੰਸ ਵਾਲੀ ਥਾਂ 'ਤੇ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।