18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਥ ਸੇਵਕ ਜਥਾ ਦੁਆਬਾ ਵਲੋਂ ਹੋਲਾ ਮਹੱਲਾ ਮੌਕੇ ਕਰਵਾਈ ਗਈ ਸੁਬਾਦ ਸਭਾ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥ ਸੇਵਕ ਜਥਾ ਵਲੋਂ ਕਰਵਾਈ ਗਈ ਸੁਬਾਦ ਸਭਾ 'ਚ ਸੰਬੋਧਨ ਕਰਦੇ ਹੋਏ ਭਾਈ ਮਨਧੀਰ ਸਿੰਘ ਅਤੇ ਹਾਜ਼ਰੀਨ | <br/> 04-03-2026
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)- ਪੰਥ ਸੇਵਕ ਜਥਾ ਦੋਆਬਾ ਵਲੋਂ ਹੋਲੇ ਮਹੱਲੇ ਦੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਬਾਦ ਸਭਾ ਕਰਵਾਈ ਗਈ | ਜਿਸ ਵਿਚ ਖ਼ਾਲਸਾ ਪੰਥ ਦੇ ਸਰਗਰਮ ਜਥਿਆਂ ਵਲੋਂ ਹਿੱਸਾ ਲੈ ਕੇ ਅਨੰਦਪੁਰ ਸਾਹਿਬ ਮਤੇ 'ਤੇ ਚਰਚਾ ਕੀਤੀ | ਬੁਲਾਰਿਆਂ ਵਲੋਂ ਕਿਹਾ ਕਿ ਇਸ ਮਤੇ ਲਈ ਹੋਏ ਸੰਘਰਸ਼ ਕਰਕੇ ਇਹ ਮਤਾ ਸਿੱਖ ਰਾਜਨੀਤੀ ਵਿਚ ਇੱਕ ਅਹਿਮ ਸਥਾਨ ਰੱਖਦਾ ਹੈ | ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪੰਥ ਦੀ ਸਾਂਝੀ ਵਿਲੱਖਣ ਹੋਂਦ ਦੇ ਦਾਅਵੇ ਨੂੰ ਪ੍ਰਗਟਾਉਂਦਾ ਇਤਿਹਾਸਕ ਦਸਤਾਵੇਜ਼ ਹੈ | ਸਭਾ 'ਚ ਇਹ ਗੱਲ ਨਿੱਖਰ ਕੇ ਆਈ ਕਿ ਇਸ ਮਤੇ ਬਾਰੇ ਰਾਜਨੀਤਕ ਪਾਰਟੀਆਂ ਵਲੋਂ ਮੰਚ ਤੋਂ ਜ਼ਿਕਰ ਤਾਂ ਹੁੰਦਾ ਹੈ ਪਰੰਤੂ ਇਸ ਮਤੇ ਦੇ ਪ੍ਰਚਲਿਤ ਵੱਖ-ਵੱਖ ਰੂਪਾਂ ਬਾਰੇ ਜਾਗਰੂਕਤਾ ਅਤੇ ਇਸਦੇ ਕੇਂਦਰੀ ਭਾਵ ਬਾਰੇ ਸੁਹਿਰਦਤਾ ਦੀ ਘਾਟ ਹੈ | ਇਸ ਮਤੇ 'ਚ ਉੱਤਰੀ ਭਾਰਤ ਵਿਚ ਸਿੱਖਾਂ ਲਈ ਇੱਕ ਖ਼ੁਦਮੁਖ਼ਤਿਆਰ ਖ਼ਿੱਤੇ ਦੇ ਰੂਪ 'ਚ ਸਿੱਖ ਹੋਮਲੈਂਡ ਦੀ ਮੰਗ ਕੀਤੀ ਗਈ ਸੀ, ਜੋਕਿ ਆਪਣਾ ਆਇਨ ਖ਼ੁਦ ਬਣਾਉਣ ਦਾ ਹੱਕ ਰੱਖਦਾ ਹੋਵੇ ਤਾਂਕਿ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ | ਸੁਬਾਦ ਸਭਾ 'ਚ ਅੰਮਿ੍ਤਸਰ ਐਲਾਨਨਾਮੇ 'ਤੇ ਵੀ ਵਿਚਾਰ ਹੋਇਆ, ਜੋ ਭਾਰਤ ਨੂੰ ਕਨਫੈਡਰਲ ਢਾਂਚੇ ਵਜੋਂ ਪੁਨਰਗਠਿਤ ਕਰਨ ਦੀ ਮੰਗ ਕਰਦਾ ਹੈ | ਇਸ ਮੌਕੇ ਭਾਈ ਮਨਧੀਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਸਵਰਨ ਸਿੰਘ ਕੋਟਧਰਮੂ, ਪਰਮਜੀਤ ਸਿੰਘ ਗਾਜ਼ੀ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਗਮਦੂਰ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਸੁਖਜਿੰਦਰ ਸਿੰਘ, ਦਲਜੀਤ ਸਿੰਘ, ਬਖਸ਼ੀਸ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮਧੂ-ਮੱਖੀ ਪਾਲਣ 'ਤੇ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ <br/> ਅਗਲੀ ਖ਼ਬਰ ਪਿੰਡ ਭੈਣੀ ਦਰੇੜਾ ਵਿਖੇ ਕੁਸ਼ਤੀ ਦੰਗਲ ਦੇ ਮਹਾਂਕੁੰਭ ਦੌਰਾਨ ਨਾਮਵਰ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।