18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੰਤੋਸ਼ ਕੌਰ ਸਤਿਆਲ ਨਮਿਤ ਅੰਤਿਮ ਸੰਸਕਾਰ <br/>

ਮਾਤਾ ਸੰਤੋਸ਼ ਕੌਰ ਸਤਿਆਲ ਦੀ ਚਿਖਾ ਨੂੰ ਅਗਨੀ ਦੇ ਰਹੇ ਪੁੱਤਰ ਭਗਵੰਤ ਸਿੰਘ ਸਤਿਆਲ, ਪਰਮਜੀਤ ਸਿੰਘ ਸਤਿਆਲ | (ਇਨਸੈੱਟ) ਮਾਤਾ ਸੰਤੋਸ਼ ਕੌਰ ਦੀ ਫਾਈਲ ਤਸਵੀਰ | <br/> 04-03-2026
ਰੂਪਨਗਰ, 3 ਮਾਰਚ (ਸਤਨਾਮ ਸਿੰਘ ਸੱਤੀ)-ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਭਗਵੰਤ ਸਿੰਘ ਸਤਿਆਲ ਅਤੇ ਪਰਮਜੀਤ ਸਿੰਘ ਸਤਿਆਲ ਦੀ ਮਾਤਾ ਸੰਤੋਸ਼ ਕੌਰ ਸਤਿਆਲ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ ਚਾਂਸਲਰ ਡਾ. ਅਰਵਿੰਦਰ ਸਿੰਘ ਚਾਵਲਾ, ਡੀਨ, ਅਧਿਆਪਕ ਅਤੇ ਸਮੂਹ ਕਰਮਚਾਰੀ ਸਟਾਫ਼ ਮੈਂਬਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਤੋਂ ਇਲਾਵਾ ਸਤਵੰਤ ਸਿੰਘ ਜੌਹਲ (ਰਿਟਾਇਰਡ ਆਈ.ਏ.ਐਸ.), ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਓਵਰਸੀਜ਼ ਡਾਇਰੈਕਟਰ ਇੰਦਰਪਾਲ ਸਿੰਘ ਚੱਡਾ, ਬਿਕਰਮਜੀਤ ਸਿੰਘ ਅਤੇ ਸਾਥੀ, ਰਜੀਵ ਭਨੋਟ, ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮਾਕੜ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੂ ਸਤਿਆਲ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਗੁਰਨਾਮ ਸਿੰਘ ਧਾਮੀ, ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਿੰਦਰ ਪ੍ਰੀਤ ਸਿੰਘ ਬਾਵਾ, ਸਰਕਾਰੀ ਕਾਲਜ ਰੂਪਨਗਰ ਦੇ ਸਾਬਕਾ ਪਿ੍ੰਸੀਪਲ ਡਾ. ਸੰਤ ਸੁਰਿੰਦਰ ਪਾਲ ਸਿੰਘ, ਸਾਬਕਾ ਵਾਈਸ ਪਿ੍ੰਸੀਪਲ ਡਾ. ਹਰਜੱਸ ਕੌਰ, ਸੇਵਾ ਮੁਕਤ ਲੈਕਚਰਾਰ ਪਿਆਰਾ ਸਿੰਘ, ਰੋਟੇਰੀਅਨ ਅਮਰਰਾਜ ਸੈਣੀ, ਚੇਤਨ ਅਗਰਵਾਲ (ਸਾਬਕਾ ਜ਼ਿਲਾ ਗਵਰਨਰ ਰੋਟਰੀ ਕਲੱਬ), ਮਨਦੀਪ ਵਿਵੇਜਾ, ਰੋਟਰੀ ਕਲੱਬ ਦੇ ਪ੍ਰਧਾਨ ਸਧੀਰ ਸ਼ਰਮਾ, ਗਗਨ ਸੈਣੀ, ਅਸ਼ੋਕ ਚੱਡਾ, ਇੰਦਰਪ੍ਰੀਤ ਸਿੰਘ, ਹਰਜੀਤ ਸਿੰਘ ਢੀਂਗਰਾ, ਹਰਗੁਰਦੇਵ ਸਿੰਘ ਕੋਹਲੀ, ਜੇ.ਕੇ. ਜੱਗੀ, ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਚਰਨ ਸਿੰਘ ਭਾਟੀਆ, ਗੁਰਬੀਰ ਸਿੰਘ ਉਬਰਾਏ, ਸਾਬਕਾ ਕੌਂਸਲਰ ਕੁਲਵੰਤ ਸਿੰਘ, ਸੰਤੋਖ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਰੋਟਰੀ ਕਲੱਬ ਰੂਪਨਗਰ ਦੇ ਮੈਂਬਰ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਮੀਟਿੰਗ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਹੋਈ <br/> ਅਗਲੀ ਖ਼ਬਰ ਮਧੂ-ਮੱਖੀ ਪਾਲਣ 'ਤੇ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।