19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨੂਰਪੁਰ ਬੇਦੀ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਹੋਲੇ ਮਹੱਲੇ 'ਤੇ ਸੰਗਤਾਂ ਲਈ ਲਗਾਏ ਲੰਗਰ <br/>

ਅੱਡਾ ਬੈਂਸ ਵਿਖੇ 28ਵੀਂ ਲੰਗਰ ਸੇਵਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ | ਤਸਵੀਰ: ਵਿੰਦਰਪਾਲ ਝਾਂਡੀਆਂ | <br/> 04-03-2026
ਨੂਰਪੁਰ ਬੇਦੀ, 3 ਮਾਰਚ (ਵਿੰਦਰਪਾਲ ਝਾਂਡੀਆਂ)-ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਤੇ ਹੋਲਾ ਮਹੱਲਾ ਸੰਗਤਾਂ ਵਲੋਂ ਕਾਫ਼ੀ ਸ਼ਰਧਾ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੀਆਂ ਸੰਗਤਾਂ ਲਈ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਮੁੰਨੇ, ਬੈਂਸ, ਭੱਟੋਂ, ਬਜਰੂੜ, ਨੰਗਲ, ਅਬਿਆਣਾ, ਮਾਧੋਪੁਰ ਦਹੀਰਪੁਰ, ਹਰੀਪੁਰ ਵਿਖੇ ਸੇਵਾਦਾਰਾਂ ਵਲੋਂ ਪਰਸ਼ਾਦਿਆ, ਚਾਹ ਪਕੌੜਿਆਂ, ਦੁੱਧ, ਤਾਜਾ ਰਸ ਸਮੇਤ ਅਨੇਕਾਂ ਪ੍ਰਕਾਰ ਦੇ ਲੰਗਰ ਗਏ ਹਨ | ਇਸ ਦੌਰਾਨ ਅੱਡਾ ਬੈਂਸ ਵਿਖੇ ਸਮੂਹ ਪਿੰਡ ਬੈਂਸ ਦੀਆਂ ਸੰਗਤਾਂ ਤੇ ਸੇਵਾਦਾਰਾਂ ਵਲੋਂ ਹਰ ਸਾਲ ਦੀ ਤਰਾਂ 2 ਦਿਨ ਲਈ 28ਵਾਂ ਲੰਗਰ ਲਗਾਇਆ ਹੋਇਆ ਹੈ | ਇਸ ਮੌਕੇ 'ਤੇ ਲੰਗਰ ਵਿਚ ਗੁਰਦੁਆਰਾ ਕਮੇਟੀ ਪ੍ਰਧਾਨ ਸਵਰਨ ਸਿੰਘ ਫ਼ੌਜੀ, ਪਾਲ ਸਿੰਘ ਜੇ.ਈ. ਸਾਹਿਬ, ਦੀਦਾਰ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਜਗਤ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਦੇਵ ਸਿੰਘ, ਕਰਨਵੀਰ ਸਿੰਘ ਬੈਂਸ, ਮਹਿਕਪ੍ਰੀਤ ਸਿੰਘ, ਉਕਾਰ ਸਿੰਘ, ਹਰਸ਼, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਨਵਜੋਤ ਸਿੰਘ, ਪਾਲ ਸਿੰਘ ਅਤੇ ਕਾਫ਼ੀ ਗਿਣਤੀ 'ਚ ਬੀਬੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਲੋਂ ਕਰਵਾਏ ਸੁੰਦਰ ਲਿਖਾਈ ਮੁਕਾਬਲੇ <br/> ਅਗਲੀ ਖ਼ਬਰ ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 109ਵੀਂ ਸੇਵਾ ਭੇਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।