06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੇ ਸਹੁਰਾ ਸੇਵਾ ਮੁਕਤ ਡੀ. ਐਸ. ਪੀ. ਮਹਿੰਦਰ ਸਿੰਘ ਰਾਣਾ ਦਾ ਦਿਹਾਂਤ

ਅਜੀਤ ਡੈਸਕ 08-03-2026
ਸ੍ਰੀ ਅਨੰਦਪੁਰ ਸਾਹਿਬ, 7 ਮਾਰਚ (ਜੇ. ਐਸ. ਨਿੱਕੂਵਾਲ)-ਪੰਜਾਬ ਪੁਲਿਸ ਤੋਂ ਸੇਵਾਮੁਕਤ ਡੀ. ਐਸ. ਪੀ. ਮਹਿੰਦਰ ਸਿੰਘ ਰਾਣਾ (76) ਵਾਸੀ ਮੁਹੱਲਾ ਮਟੌਰ, ਨੇੜੇ ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ ਦੇ ਅਚਨਚੇਤੀ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਦੱਸਣਯੋਗ ਹੈ ਕਿ ਉਹ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਕਿਸਾਨ ਆਗੂ ਗੌਰਵ ਰਾਣਾ ਦੇ ਸਹੁਰਾ ਅਤੇ ਨੌਜਵਾਨ ਆਗੂ ਬਲਜਿੰਦਰ ਸਿੰਘ ਹੈਪੀ ਤੇ ਇੰਦਰਪਾਲ ਸਿੰਘ ਗੋਲੂ ਦੇ ਪਿਤਾ ਸਨ | ਉਨ੍ਹਾਂ ਦੀ ਰਿਹਾਇਸ਼ 'ਤੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਨਗਰ ਕੌਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਸੈਣੀ ਭਲਾਈ ਬੋਰਡ ਦੇ ਚੇਅਰਮੈਨ ਰਾਮ ਮੁਕਾਰ ਮੁਕਾਰੀ, ਟਿੱਕਾ ਜ਼ਸਵੀਰ ਚੰਦ ਭਲਾਣ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਐਡ. ਵਿਸ਼ਾਲ ਸੈਣੀ ਆਦਿ ਨੇ ਕਿਹਾ ਕਿ ਰਾਣਾ ਪਰਿਵਾਰ ਦਾ ਸਮਾਜ ਭਲਾਈ ਲਈ ਵੱਡਾ ਯੋਗਦਾਨ ਹੈ | ਇਸ ਮੌਕੇ ਬਲਵੀਰ ਸਿੰਘ, ਸਤਿੰਦਰ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਰੁਪਿੰਦਰ ਸਿੰਘ, ਗੁਰਿੰਦਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਭੱਟੋ, ਠੇਕੇਦਾਰ ਹਰੀ ਅਵਤਾਰ ਵਸਸ਼ਿਟ, ਸ਼ਿਵ ਕੁਮਾਰ, ਹੁਸਨ ਚੰਦ ਮਠਾਣ, ਠੇਕੇਦਾਰ ਕੁਲਬੀਰ ਸਿੰਘ ਅਸਮਾਨਪੁਰ, ਕੌਸ਼ਲਰ ਵਿਕਰਮਜੀਤ ਸਿੰਘ ਸੰਧੂ, ਭਗਵੰਤ ਸਿੰਘ ਮਟੌਰ, ਹਨੀਸ਼ ਸਿਆਲ, ਹਿਮਾਂਸ਼ੂ ਟੰਡਨ, ਸ਼ੰਮੀ ਬਰਾਰੀ, ਗੋਲਡੀ ਰਾਣਾ ਸਮੇਤ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਬਰਨਾਲਾ ਦੀ ਕਿਸਾਨ ਬਚਾਓ ਵਿਸ਼ਾਲ ਰੈਲੀ ਦੀ ਤਿਆਰੀ ਸੰਬੰਧੀ ਜਮਹੂਰੀ ਕਿਸਾਨ ਸਭਾ ਦੀ ਨੂਰਪੁਰ ਬੇਦੀ ਵਿਖੇ ਮੀਟਿੰਗ <br/>... ਅਗਲੀ ਖ਼ਬਰ ਮੰਡਲ ਪ੍ਰਧਾਨ ਚੌਧਰੀ ਰਤਨ ਧਨੇੜਾ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।