07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖੱਬੇ ਪੱਖੀ ਲਹਿਰ ਦੇ ਆਗੂ ਤੇ ਸਿਰੜੀ ਯੋਧੇ ਮਾਸਟਰ ਛੋਟੂ ਰਾਮ ਜੱਟਪੁਰ ਨਹੀਂ ਰਹੇ <br/>

ਮਾਸਟਰ ਛੋਟੂ ਰਾਮ ਜੱਟਪੁਰ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਲਾਲ ਝੰਡਾ ਪਾਉਂਦੇ ਮੋਹਨ ਸਿੰਘ ਧਮਾਣਾ, ਗੁਰਨਾਇਬ ਸਿੰਘ ਜੇਤੇਵਾਲ ਤੇ ਹੋਰ ਆਗੂ | (ਹਾਸ਼ੀਏ 'ਚ) ਮਾਸਟਰ ਛੋਟੂ ਰਾਮ ਦੀ ਫਾਈਲ ਫ਼ੋਟੋ | ਤਸਵੀਰ : ਵਿੰਦਰਪਾਲ ਝਾਂਡੀਆਂ <br/> 08-03-2026
ਨੂਰਪੁਰ ਬੇਦੀ, 7 ਮਾਰਚ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਮੀਤ ਪ੍ਰਧਾਨ, ਆਰ. ਐਮ. ਪੀ. ਆਈ. ਦੇ ਜ਼ਿਲ੍ਹਾ ਕਮੇਟੀ ਦੇ ਸਤਿਕਾਰਤ ਮੈਂਬਰ ਖੱਬੀ ਲਹਿਰ ਦੇ ਆਗੂ ਸਿਰੜੀ ਯੋਧੇ ਮਾਸਟਰ ਛੋਟੂ ਰਾਮ ਜੱਟਪੁਰ (84) ਜੋ ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨਾਂ ਦਾ ਅੰਤਿਮ ਸੰਸਕਾਰ ਪਿੰਡ ਜੱਟਪੁਰ ਦੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਦੱਸਦੀਏ ਕਿ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਵਿਖੇ ਜਨਮੇ ਮਾਸਟਰ ਛੋਟੂ ਰਾਮ ਨੇ ਮੈਟਿ੍ਕ ਤੱਕ ਦੀ ਪੜ੍ਹਾਈ ਨੂਰਪੁਰ ਬੇਦੀ ਸਕੂਲ ਤੋਂ ਪ੍ਰਾਪਤ ਕੀਤੀ | ਉਨ੍ਹਾਂ ਨੇ ਜੇ. ਬੀ. ਟੀ. ਕਰਨ ਤੋਂ ਬਾਅਦ ਬਤੌਰ ਪ੍ਰਾਇਮਰੀ ਅਧਿਆਪਕ ਵਜੋਂ ਵੀ ਸਰਕਾਰੀ ਸੇਵਾ ਦਾ ਅਗਾਜ਼ ਵੀ ਨੂਰਪੁਰ ਬੇਦੀ ਪ੍ਰਾਇਮਰੀ ਸਕੂਲ ਤੋਂ ਕੀਤਾ | ਉਹ ਬਤੌਰ ਹੈੱਡ ਟੀਚਰ ਵਜੋਂ ਸੇਵਾ ਮੁਕਤ ਹੋਣ ਤੋਂ ਬਾਅਦ ਖੱਬੀ ਲਹਿਰ ਨਾਲ ਜੁੜ ਗਏ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੇ ਨਾਲ-ਨਾਲ ਜਮਹੂਰੀ ਕਿਸਾਨ ਸਭਾ ਦੇ ਆਗੂ ਵਜੋਂ ਸੇਵਾ ਨਿਭਾਅ ਰਹੇ ਸਨ, ਅਤੇ ਕਿਸਾਨਾਂ ਦੇ ਦਿੱਲੀ ਮੋਰਚੇ ਵਿਚ ਲਗਾਤਾਰ ਹਾਜ਼ਰ ਰਹੇ | ਨਾਲ ਹੀ ਆਪਣੇ ਪਿੰਡ ਵਿਚ ਸ਼ੇਖ ਸਾਅਦੀ ਕਮੇਟੀ ਦੇ ਲਗਾਤਾਰ ਪ੍ਰਧਾਨ ਵੀ ਰਹੇ | ਅੰਤਿਮ ਸੰਸਕਾਰ ਮੌਕੇ ਆਰ. ਐਮ. ਆਈ. ਦੇ ਸੂਬਾ ਸਕੱਤਰੇਤ ਮੈਂਬਰ ਮੋਹਨ ਸਿੰਘ ਧਮਾਣਾਂ ਤੇ ਤਹਿਸੀਲ ਸਕੱਤਰ ਗੁਰਨਾਇਬ ਸਿੰਘ ਜੇਤੇਵਾਲ ਨੇ ਹੋਰ ਆਗੂਆਂ ਨੂੰ ਨਾਲ ਲੈ ਕੇ ਉਨਾਂ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਆਰ. ਐਮ. ਪੀ. ਆਈ. ਦੇ ਸਕੱਤਰੇਤ ਮੈਂਬਰ ਕਾਮਰੇਡ ਮੋਹਣ ਸਿੰਘ ਧਮਾਣਾ, ਤਹਿਸੀਲ ਸਕੱਤਰ ਗੁਰਨਾਇਬ ਸਿੰਘ ਜੇਤੇਵਾਲ, ਜਰਨੈਲ ਸਿੰਘ ਘਨੌਲਾ, ਸ਼ਮਸ਼ੇਰ ਸਿੰਘ ਹਵੇਲੀ, ਕਰਮਚੰਦ, ਦਰਸ਼ਨ ਸਿੰਘ ਬੜਵਾ, ਕਿ੍ਪਾਲ ਸਿੰਘ, ਰਾਣਾ ਸੁਭਾਸ਼, ਅਮਰੀਕ ਸਿੰਘ ਸਮੀਰੋਵਾਲ, ਕਰਮ ਸਿੰਘ ਜੇਤੇਵਾਲ, ਪੈਨਸ਼ਨਰਾਂ ਦੇ ਆਗੂ ਰਾਮ ਸਿੰਘ, ਸ਼ਿੰਗਾਰਾ ਸਿੰਘ, ਅਜੈਬ ਸਿੰਘ, ਦਿਲਬਾਗ ਸਿੰਘ ਬਾਗੀ, ਗੁਰਨਾਮ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ ਮੂਸਾਪੁਰ, ਅਵਤਾਰ ਸਿੰਘ ਬਿੱਲਾ, ਡਾ. ਸੁਰਜੀਤ ਸਿੰਘ, ਬਖ਼ਸ਼ੀਸ ਰਾਮ, ਅਸ਼ਵਨੀ ਬੱਬੂ ਚੱਢਾ, ਭਾਗ ਸਿੰਘ ਕਲਵਾਂ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਅਧਿਆਪਕਾਂ ਤੇ ਪ੍ਰਬੰਧਕਾਂ ਨੇ ਕੀਤੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਔਰਤਾਂ ਨੂੰ ਮੁਫ਼ਤ ਯੋਗਾ ਕਰਵਾ ਰਹੀ ਹੈ ਰੋਜ਼ੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।