17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਜਿਹੀਆਂ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ- ਕੈਬਨਿਟ ਮੰਤਰੀ ਬੈਂਸ ਕਕਰਾਲਾ ਦੀ ਪੰਚਾਇਤ ਦੇ ਸਮਾਗਮ 'ਚ ਕੀਤੀ ਸ਼ਿਰਕਤ <br/>

ਕਕਰਾਲਾ 'ਚ ਧਾਰਮਿਕ ਸਮਾਗਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰਨਾਂ ਨੂੰ ਸਿਰੋਪਾਓ ਭੇਟ ਕਰਨ ਮੌਕੇ ਸਥਾਨਕ ਪੰਚਾਇਤ | ਤਸਵੀਰ: ਅਜੀਤ <br/> 13-04-2026
ਭਰਤਗੜ੍ਹ, 12 ਅਪ੍ਰੈਲ (ਜਸਬੀਰ ਸਿੰਘ ਬਾਵਾ)- ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਚੱਲ ਰਹੀ ਰਾਜ ਸਰਕਾਰ ਸਮੂਹ ਪਿੰਡਾਂ 'ਚ ਰਹਿੰਦੇ ਵਸਨੀਕਾਂ ਨੂੰ ਸ਼ਹਿਰਾਂ ਜਿਹੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਇਸ ਹਲਕੇ ਦੇ ਹਰੇਕ ਪਿੰਡ 'ਚ ਵਿਕਾਸ ਪੱਖੋਂ ਯਤਨ ਜਾਰੀ ਹਨ, ਪਿੰਡਾਂ 'ਚ ਵਿਕਾਸ ਦੀ ਝਲਕ ਮਿਲ ਵੀ ਰਹੀ ਹੈ | ਉਕਤ ਪ੍ਰਗਟਾਵਾ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਕਰਾਲਾ ਦੀ ਪੰਚਾਇਤ ਵਲੋਂ ਕਰਵਾਏ ਸਮਾਗਮ ਦੌਰਾਨ ਕੀਤਾ | ਉਨ੍ਹਾਂ ਕਿਹਾ ਇਸ ਪਿੰਡ 'ਚ ਵੀ ਜਲ ਯੋਜਨਾ ਘਰ ਦਾ ਨਿਰਮਾਣ ਹੋ ਰਿਹਾ ਹੈ, ਮੁੱਖ ਮਾਰਗ ਦੇ ਕਿਨਾਰਿਆਂ 'ਤੇ ਮਜ਼ਬੂਤ ਰੋਕਾਂ ਦਾ ਨਿਰਮਾਣ ਜਾਰੀ ਹੈ, ਉੱਪਰਲੇ ਅਤੇ ਹੇਠਲੇ ਵਾਸ ਦੀਆਂ ਲੋੜੀਂਦੀਆਂ ਗਲੀਆਂ ਦਾ ਨਿਰਮਾਣ ਜਾਰੀ ਹੈ, ਰਾਜ ਸਰਕਾਰ ਦੇ ਯਤਨਾਂ ਤਹਿਤ ਇਸ ਪਿੰਡ 'ਚ ਸ਼ਮਸ਼ਾਨਘਾਟ ਮਾਰਗ ਅਤੇ ਭਰਤਗੜ੍ਹ-ਦਾਨੋਵਾਲ ਮੰਦਰ-ਬਸਤੀ ਹੀਰ ਗੁੱਜਰ ਮਾਰਗ ਜਲਦੀ ਬਣਾਏ ਜਾ ਰਹੇ ਹਨ | ਉਨ੍ਹਾਂ ਪਿੰਡ ਦੀ ਪੰਚਾਇਤ ਦੀ ਮੰਗ ਮੁਤਾਬਿਕ ਸਥਾਨਕ ਧਰਮਸ਼ਾਲਾ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸਰਪੰਚ ਪੂਨਮ ਦੇਵੀ, ਪਰਮਜੀਤ ਸਿੰਘ ਬੱਬੀ, ਸੁਖਜਿੰਦਰ ਸਿੰਘ ਭਾਓਵਾਲ, ਹਰਦੀਪ ਸਿੰਘ ਢੇਲਾਬੜ, ਸਰਪੰਚ ਕਰਨੈਲ ਸਿੰਘ ਭਾਓਵਾਲ, ਪੰਚ ਗੁਰਜੀਤ ਸਿੰਘ, ਮਾਇਆਵੰਤੀ, ਪਰਮਿੰਦਰ ਸਿੰਘ, ਸ਼ਾਲੂ ਸੈਣੀ, ਸਰੋਜ ਦੇਵੀ, ਨੌਰਾਤਾ ਸਿੰਘ, ਜਗੀਰ ਸਿੰਘ ਸੈਣੀ, ਗੁਰਪਾਲ ਸਿੰਘ, ਜਸਪ੍ਰੀਤ ਸਿੰਘ, ਸੰਤੋਖ ਸਿੰਘ, ਜਸਕੀਰਤ ਸਿੰਘ, ਗੁਰਦੀਪ ਸਿੰਘ ਸੈਣੀ, ਰਜਨੀਸ਼ ਕੁਮਾਰ, ਨਿਰਮਲ ਸਿੰਘ ਸੈਣੀ, ਜਗਤਾਰ ਸਿੰਘ, ਚਰਨ ਦਾਸ, ਗਗਨ ਸੰਧੂ, ਹਰਮਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੌਸਮ ਦਾ ਮਿਜ਼ਾਜ ਬਦਲਣ ਨਾਲ ਨੂਰਪੁਰ ਬੇਦੀ ਇਲਾਕੇ 'ਚ ਕਣਕ ਦੀ ਵਾਢੀ ਨੇ ਜ਼ੋਰ ਫੜਿਆ <br/> ਅਗਲੀ ਖ਼ਬਰ 7ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।