11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਅਰਥੀ ਫ਼ੂਕ ਰੋਸ ਮੁਜ਼ਾਹਰਾ <br/>

ਅਜੀਤ ਡੈਸਕ 18-04-2026
ਘਨੌਲੀ, 17 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਅਰਥੀ ਫ਼ੂਕ ਰੋਸ ਮੁਜ਼ਾਹਰਾ ਕੀਤਾ | ਇਸ ਰੈਲੀ 16-04-2026 ਨੂੰ ਵਿੱਤ ਮੰਤਰੀ ਦੀ ਅਗਵਾਈ ਹੇਠ ਸਬ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਹੋਈ ਗੱਲਬਾਤ ਸਾਂਝੀ ਕੀਤੀ ਗਈ | ਗੱਲਬਾਤ ਸਾਂਝੀ ਕਰਦਿਆਂ ਮੰਚ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਂ ਤੇ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਭਰਤੀ ਕੱਚੇ ਕਾਮਿਆਂ ਨੂੰ ਸਿੱਧਾ ਮਹਿਕਮੇ 'ਚ ਲੈਣ ਸੰਬੰਧੀ ਹੁਣ ਤੱਕ ਸਰਕਾਰ ਦੁਆਰਾ ਬਣਾਈ ਗਈ ਸੰਬੰਧਿਤ ਕਮੇਟੀ ਨਾਲ ਮੀਟਿੰਗਾਂ ਵੀ ਕੀਤੀ ਗਈਆਂ, ਪਰ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ | ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਕਾਮੇ ਜੋ ਕਿ ਬਹੁਤ ਘੱਟ ਤਨਖ਼ਾਹਾਂ 'ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੈ ਪਰ ਸਰਕਾਰ ਇਹਨਾਂ ਕੱਚੇ ਕਾਮਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੌਜੂਦਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਕੱਚੇ ਕਾਮਿਆਂ 'ਤੇ ਹਰਾ ਪੈੱਨ ਚੱਲੇਗਾ | ਹੁਣ ਸਰਕਾਰ ਦਾ ਕਾਰਜ ਕਾਲ ਵੀ ਖਤਮ ਹੋਣ ਵਾਲਾ ਹੈ ਪਰ ਹਾਲੇ ਤੱਕ ਸਰਕਾਰ ਦਾ ਹਰਾ ਪੈੱਨ ਨਹੀਂ ਚੱਲਿਆ | ਜਦੋਂ ਕਿ ਪੀ. ਐਸ. ਪੀ. ਸੀ. ਐਲ. 'ਚ ਸਰਕਾਰ ਨਵੀਂ ਰੈਗੂਲਰ ਭਰਤੀ ਤਾਂ ਕਰ ਰਹੀ ਹੈ ਜਿਹੜੇ ਪਹਿਲੇ ਤੋਂ ਹੀ ਕੱਚੇ ਕਾਮੇ ਪਲਾਂਟ ਵਿਚ ਨੌਕਰੀ ਕਰਦੇ ਹਨ ਉਹਨਾਂ ਪ੍ਰਤੀ ਸਰਕਾਰ ਦਾ ਧਿਆਨ ਬਿਲਕੁਲ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਕੇਸ ਸੈਟਲਮੈਂਟ ਕਰਨ ਲਈ 15 ਦਿਨਾਂ ਦਾ ਸਮਾਂ ਸਬ ਕਮੇਟੀ ਨੇ ਮੰਗਿਆਂ ਹੈ | ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਹੋਈ ਇਸ ਮੀਟਿੰਗ 'ਚ ਲਏ ਗਏ ਫੈਸਲੇ ਅਨੁਸਾਰ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਗਲਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਹ ਰੈਲੀ ਸਾਂਝਾ ਮੰਚ, ਆਰ. ਟੀ. ਪੀ. ਇੰਪਲਾਈਜ ਫੈਡਰੇਸ਼ਨ ਤੇ ਏਟਕ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਰੈਲੀ ਦੌਰਾਨ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਰੈਲੀ ਨੂੰ ਬੀਰਪਾਲ ਸਿੰਘ, ਮਾਧਵ ਰਾਜ, ਜਸਕਰਨ ਸਿੰਘ, ਬਲਬੀਰ ਸਿੰਘ ਮਾਸਟਰ, ਮਖਣ ਸਿੰਘ, ਸੁਖਵਿੰਦਰ ਸਿੰਘ, ਸਾਹਿਲ, ਪਰਗਟ ਸਿੰਘ, ਘਨੋਲੀ, ਬਲਵਿੰਦਰ ਸਿੰਘ ਸਸਕੌਰ, ਪਵਨਪ੍ਰੀਤ ਸਿੰਘ, ਅਜਮੇਰ ਸਿੰਘ, ਦੇਵੇਂਦਰ ਪਾਂਡੇ, ਸਿਮਰਨਜੀਤ ਸਿੰਘ ਨੀਲੋਂ ਅਤੇ ਆਰ. ਕੇ. ਤਿਵਾੜੀ ਨੇ ਸੰਬੋਧਨ ਕੀਤਾ | ਸਾਰੀਆਂ ਯੂਨੀਅਨਾਂ ਵਲੋਂ ਆਉਣ ਵਾਲੇ ਪੈਡੀ ਸੀਜਨ ਦੌਰਾਨ ਇਕਠੇ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ |

ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਚੋਣਾਂ ਲਈ ਰਾਖਵਾਂਕਰਨ ਸੂਚੀ ਨੇ ਕਈ ਦਿੱਗਜਾਂ ਦੇ ਕਤਰੇ ਸਿਆਸੀ ਖੰਭ <br/> ਅਗਲੀ ਖ਼ਬਰ ਕਿਸਾਨ ਭਵਨ ਵਿਖੇ ਪੈਨਸ਼ਨਰਾਂ ਦੇ ਵਿਸ਼ੇਸ਼ ਇਜਲਾਸ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸੇਵਾ-ਮੁਕਤ ਕਰਮਚਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।