21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਿਆਸੀ ਛਤਰੀ ਛਾਂ ਘੱਟ ਸੇਕ ਵੱਧ ਦਿੰਦੀ ਹੈ : ਪੰਮਾ

ਅਜੀਤ ਡੈਸਕ 19-04-2026
ਨੰਗਲ, 18 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-ਬੇਬਾਕ ਟਿੱਪਣੀ ਕਾਰ ਅਤੇ ਹਿਮਾਚਲ ਐਂਟਰੀ ਟੈਕਸ ਵਿਰੁੱਧ ਨਿਰੰਤਰ ਸੰਘਰਸ਼ ਕਰ ਰਹੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਸਿਆਸੀ ਆਗੂਆਂ ਦੀ ਬਹੁਤ ਹੀ ਤਿੱਖੀ ਨੁਕਤਾਚੀਨੀ ਕੀਤੀ ਹੈ ਜਿਹੜੇ ਹਿਮਾਚਲ ਐਂਟਰੀ ਟੈਕਸ ਵਿਰੁੱਧ ਚੱਲ ਰਹੇ ਜਨ ਅੰਦੋਲਨ ਨੂੰ ਕਥਿਤ ਤੌਰ 'ਤੇ ਕਮਜ਼ੋਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਐਂਟਰੀ ਟੈਕਸ ਵਿਰੁੱਧ ਲੜਨਾ ਹੈ ਪਰ ਕਿਸੇ ਸਿਆਸੀ ਆਗੂ ਨੂੰ ਹੀਰੋ ਨਹੀਂ ਬਣਾਉਣਾ ਕਿਉਂਕਿ ਸਿਆਸ ਛੱਤਰੀ ਛਾਂ ਘੱਟ ਸੇਕ ਵੱਧ ਦਿੰਦੀ ਹੈ | ਚੇਤੇ ਰਹੇ ਕਿ ਸਾਬਕਾ ਕੌਂਸਲਰ ਪਰਮਜੀਤ ਪੰਮਾ ਦੀ ਬਦੌਲਤ ਹੀ ਮਿਤੀ 09.06.2025 ਨੂੰ ਨੰਗਲ ਨਗਰ ਕੌਂਸਲ ਨੇ ਇੱਕ ਮਤਾ ਪਾਸ ਕਰਕੇ ਸਰਕਾਰ ਤੋਂ ਹਿਮਾਚਲ ਤੇ ਵਾਹਨਾਂ 'ਤੇ ਪੰਜਾਬ ਐਂਟਰੀ ਟੈਕਸ ਲਗਾਉਣ ਦੀ ਮੰਗ ਕੀਤੀ ਸੀ , ਪਰ ਪੰਜਾਬ ਸਰਕਾਰ ਨੇ ਆਗਿਆ ਨਹੀਂ ਦਿੱਤੀ | ਮਿਤੀ 28.08.2025 ਨੂੰ ਪਰਮਜੀਤ ਪੰਮਾ ਦੀ ਅਗਵਾਈ 'ਚ ਨੰਗਲ- ਧਰਮਸ਼ਾਲਾ ਮਾਰਗ 'ਤੇ ਜਾਮ ਲਗਾਇਆ ਗਿਆ ਸੀ | ਮਿਤੀ 27 ਫਰਵਰੀ 2026 ਨੂੰ ਪੰਮਾ ਨੇ ਭੁੱਖ ਹੜਤਾਲ ਕੀਤੀ ਸੀ ਅਤੇ 1 ਅਪੈ੍ਰਲ 2026 ਨੂੰ ਨੰਗਲ-ਧਰਮਸ਼ਾਲਾ ਮਾਰਗ 'ਤੇ ਤਿੰਨ ਘੰਟੇ ਜਾਮ ਲਗਾਇਆ ਸੀ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ... ਅਗਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਦੀ ਦਸਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।