ਨੂਰ ਹਸਪਤਾਲ ਮੋਰਿੰਡਾ ਵਿਖੇ 1 ਮਈ ਨੂੰ ਲੱਗੇਗਾ ਖ਼ੂਨਦਾਨ ਕੈਂਪ
ਅਜੀਤ ਡੈਸਕ
29-04-2026
ਮੋਰਿੰਡਾ, 28 ਅਪ੍ਰੈਲ (ਪਿ੍ਤਪਾਲ ਸਿੰਘ)-ਨੂਰ ਮਲਟੀਸਪੈਸਲਟੀ ਚੈਰੀਟੇਬਲ ਹਸਪਤਾਲ ਮੋਰਿੰਡਾ ਵਲੋਂ 20ਵਾਂ ਖ਼ੂਨਦਾਨ ਕੈਂਪ 1 ਮਈ ਨੂੰ ਨੂਰ ਹਸਪਤਾਲ ਚੂੰਨੀ ਰੋਡ, ਸਾਹਮਣੇ ਦਰਪਣ ਇਨਕਲੇਵ ਮੋਰਿੰਡਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੂਰ ਹਸਪਤਾਲ ਦੇ ਐਮ.ਡੀ. ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਹਰ ਸਾਲ ਬੇਟੀ ਜਸਨੂਰ ਕੌਰ ਨੂਰ ਦੇ ਜਨਮ ਦਿਨ 'ਤੇ ਲਗਾਇਆ ਜਾਂਦਾ ਹੈ | ਇਸ ਸਮੇਂ ਬਲੱਡ ਬੈਂਕ ਸਰਕਾਰੀ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਜਾਵੇਗਾ | ਐਮ.ਡੀ. ਗੁਰਸੇਵਕ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਤੇ ਖ਼ੂਨ ਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੂਨਦਾਨ ਕਰਕੇ ਇਸ ਮਹਾਂ ਯਗ ਵਿਚ ਅਪਣਾ ਹਿੱਸਾ ਜ਼ਰੂਰ ਪਾਉਣ |