20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ 'ਚ ਦੂਜੇ ਦਿਨ 27 ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਪ੍ਰੀਮੀਅਮ ਲੀਗ ਮੁਕਾਬਲੇ ਦੀਆਂ ਵੱਖ-ਵੱਖ ਤਸਵੀਰਾਂ | <br/> 29-04-2026
ਸ੍ਰੀ ਅਨੰਦਪੁਰ ਸਾਹਿਬ, 28 ਅਪ੍ਰੈਲ (ਜੇ ਐਸ ਨਿੱਕੂਵਾਲ)-ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਤਹਿਤ ਦੂਜੇ ਦਿਨ 27 ਟੀਮਾਂ ਵਿਚਕਾਰ ਵੱਖ-ਵੱਖ ਮੈਦਾਨਾਂ ਵਿਚ ਰੋਮਾਂਚਕ ਅਤੇ ਦਿਲਚਸਪ ਮੁਕਾਬਲੇ ਚਰਨਗੰਗਾ ਸਟੇਡੀਅਮ, ਕਾਹੀਵਾਲ ਮੈਦਾਨ ਅਤੇ ਬੀ.ਬੀ.ਐਮ.ਬੀ. ਕਿ੍ਕਟ ਮੈਦਾਨ ਵਿਚ ਕਰਵਾਏ ਗਏ | ਇਹ ਲੀਗ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ | ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 161 ਟੀਮਾਂ ਅਤੇ ਲਗਭਗ 2500 ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਸਬੰਧੀ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਮੀਡੀਆ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਚਰਨਗੰਗਾ ਸਟੇਡੀਅਮ ਵਿਚ ਬਹਿਲੂ ਕਿੰਗਜ਼ ਵਿਰੁੱਧ ਬ੍ਰੇਵ ਹਾਰਟ ਵੈਰੀਅਰ ਜਿੰਦਵੜੀ, ਏ.ਪੀ.ਐਸ. ਘੱਟੀਵਾਲ 11 ਵਿਰੁੱਧ ਘਨਾਰੂ ਰੌਇਲਸ, ਬਾਸੋਵਾਲ ਘਨੌਲੀ ਪੈਂਥਰਜ਼ ਵਿਰੁੱਧ ਨਿੱਕੂਵਾਲ ਗੱਭਰੂ ਐਕਸ.ਆਈ, ਮੀਢਵਾ ਕਿੰਗਜ਼ ਵਿਰੁੱਧ ਸੱਧੇਵਾਲ 11, ਡੱਬਰੀ ਕਿੰਗਜ਼ ਵਿਰੁੱਧ ਕਿੰਗਜ਼ 11 ਸੂਰੇਵਾਲ, ਥਲੂਹ ਵੈਰੀਅਰ ਵਿਰੁੱਧ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਹੈਣ, ਗਰਾ ਪੈਂਥਰਜ਼ ਵਿਰੁੱਧ ਬੱਢਲ ਕਿੰਗਜ਼, ਫਤਿਹ ਝਿੰਜੜੀ ਵਿਰੁੱਧ ਏ.ਪੀ.ਐਸ. ਕਿੰਗਜ਼ 11, ਮਾਗੇਵਾਲ 11 ਵਿਰੁੱਧ ਸੂਰੇਵਾਲ ਅੱਪਰ ਵੈਰੀਅਰ ਦੇ ਮੁਕਾਬਲੇ ਕਰਵਾਏ ਗਏ | ਕਾਹੀਵਾਲ ਕਿ੍ਕਟ ਮੈਦਾਨ ਵਿਖੇ ਆਲੋਵਾਲ ਵੈਰੀਅਰ ਵਿਰੁੱਧ ਗੰਗੂਵਾਲ 11, ਝੱਖੀਆ ਕਿੰਗ 11 ਵਿਰੁੱਧ ਭਗਵਾਲਾ ਕਿੰਗਜ਼, ਕਿੰਗਜ਼ 11 ਪਹਾੜਪੁਰ ਵਿਰੁੱਧ ਨਮੋ ਹੰਟਰਜ਼, ਕੀਰਤਪੁਰ ਕਿੰਗਜ਼ ਵਿਰੁੱਧ ਮਝੇੜ ਲਾਇਅਨਜ਼, ਕੋਟਲਾ ਵੈਰੀਅਰ ਵਿਰੁੱਧ ਬਰੂਵਾਲ ਖਾਲਸਾ 11, ਬਾਬਾ ਖੜਕ ਸਿੰਘ 11 ਚੰਦਪੁਰ ਵਿਰੁੱਧ ਗੱਜਪੁਰ ਖਾਲਸਾ ਵੈਰੀਅਰ ਦੇ ਮੁਕਾਬਲੇ ਕਰਵਾਏ ਗਏ | ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪਹਿਲਾਂ ਹੀ ਇਸ ਲੀਗ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਕਿ੍ਕਟ ਕਿੱਟਾਂ ਅਤੇ ਜਰਸੀਆਂ ਵੰਡੀਆਂ ਜਾ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਨਾਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਵਧਦਾ ਹੈ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹਨ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੰਦੀਪ ਭਾਰਦਵਾਜ ਵਲੋਂ ਨਿਭਾਈ ਗਈ | ਇਸ ਮੌਕੇ ਅੰਕੁਸ਼ ਪਾਠਕ, ਨਿਤਿਨ, ਕਰਣ ਸੈਣੀ, ਗੋਲਡੀ ਸੈਣੀ, ਸੋਨੂ ਚੌਧਰੀ, ਸੁਨੀਲ ਅਡਵਾਲ, ਬਬਲੂ ਰਾਣਾ, ਕੁਲਵਿੰਦਰ ਸਿੰਘ ਬਿੰਦਰਾ, ਸੁਖਬਿੰਦਰ ਸਿੰਘ, ਹਰਜੋਤ ਸਿੰਘ, ਰਵਿੰਦਰ ਕੁਮਾਰ ਲੱਡੂ, ਕੁਲਵਿੰਦਰ ਸਿੰਘ ਸਧੇਵਾਲ, ਕਨਵਲਜੋਤ ਸਿੰਘ, ਅਭਿਜੀਤ ਅਲੈਕਸ, ਮੁਕੇਸ਼ ਦੇਵਾਨ, ਐਡਵੋਕੇਟ ਨਿਖਿਲ ਭਰਦਵਾਜ, ਸਰਪੰਚ ਬਲਵਿੰਦਰ ਸਿੰਘ ਫੌਜੀ, ਹਰਪ੍ਰੀਤ ਸਿੰਘ ਸੈਣੀ, ਹੈਰੀ ਜੱਸਲ ਅਤੇ ਹਰਜੋਤ ਸਿੰਘ, ਪਰਮਿੰਦਰ ਸਿੰਘ ਜਿੰਮੀ, ਜੱਸੀ ਸਰਪੰਚ, ਕੈਪਟਨ ਗੁਰਨਾਮ ਸਿੰਘ, ਰਾਮਪਾਲ, ਸ਼ਮਸ਼ੇਰ ਸਿੰਘ, ਕਮਲ ਬਲੋਲੀ, ਦਿਲਬਾਗ, ਸੋਨੂ, ਜੁਝਾਰ ਸਿੰਘ ਮੁਲਤਾਨੀ, ਬਰਿੰਦਰ, ਜੋਤ, ਮੇਸ਼ੂ, ਸ਼ਾਮ ਲਾਲ, ਨਿਤਿਨ, ਅੰਕੁਸ਼, ਕਾਕੂ ਪਹਿਲਵਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਡਿਪਟੀ ਕਮਿਸ਼ਨਰ ਨੇ ਦਿੱਤੇ ਨਿਰਦੇਸ਼ <br/> ਅਗਲੀ ਖ਼ਬਰ ਬਾਬਾ ਬਲਬੀਰ ਸਿੰਘ ਦੀ ਸੱਸ ਮਾਤਾ ਬੀਬੀ ਅਮਰਜੀਤ ਕੌਰ ਢਿੱਲੋਂ ਦੀ ਪਹਿਲੀ ਬਰਸੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।