ਨੰਗਲ, 28 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦਾ ਨੰਗਲ ਵਿਖੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜਾਹੋ ਜਲਾਲ ਨਾਲ ਆਗਾਜ਼ ਹੋਇਆ | ਜਿਸ ਦਾ ਰਸਮੀ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਪਰਮਿੰਦਰ ਸਿੰਘ ਗੋਲਡੀ ਵਲੋਂ ਸ਼ਿਰਕਤ ਕੀਤੀ ਗਈ | ਸਮਾਰੋਹ ਵਿਚ ਲਗਭਗ 2500 ਖਿਡਾਰੀ, 161 ਟੀਮਾਂ ਦੀ ਨੁਮਾਇੰਦਗੀ ਕਰਦੇ ਹੋਏ ਸ਼ਾਮਿਲ ਹੋਏ, ਜਦਕਿ ਵੱਡੀ ਤਾਦਾਦ 'ਚ ਕਿ੍ਕਟ ਖੇਡ ਪ੍ਰੇਮੀ ਹਾਜ਼ਰ ਸਨ | ਇਸ ਮੌਕੇ ਨਸ਼ਾ ਵਿਰੋਧੀ ਜਾਗਰੂਕਤਾ ਲਈ ਸਹੁੰ ਵੀ ਦਿਵਾਈ ਗਈ | ਮੁੱਖ ਮਹਿਮਾਨ ਸੰਸਦ ਮੀਤ ਹੇਅਰ ਨੇ ਕਿਹਾ ਕਿ ਇਹ ਪ੍ਰੀਮੀਅਰ ਲੀਗ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਿਕ ਦਿਸ਼ਾ ਵਿਚ ਲਿਜਾਣ ਲਈ ਇੱਕ ਪ੍ਰਭਾਵਸ਼ਾਲੀ ਕਦਮ ਹੈ | 'ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ' ਨਾ ਸਿਰਫ਼ ਖੇਡਾਂ ਦੇ ਟੇਲੈਂਟ ਨੂੰ ਉਭਾਰੇਗੀ, ਸਗੋਂ ਇਲਾਕੇ 'ਚ ਏਕਤਾ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਨਵੀਂ ਲਗਨ ਨੂੰ ਵੀ ਪ੍ਰੇਰਿਤ ਕਰੇਗੀ | ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਇਸ ਪ੍ਰੀਮੀਅਰ ਲੀਗ ਨਾਲ ਸਰਕਾਰ ਦੇ Tਯੁੱਧ ਨਸ਼ਿਆਂ ਵਿਰੁੱਧU ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵਰਗੀਆਂ ਸਕਾਰਾਤਮਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ | ਆਯੋਜਕਾਂ ਵਲੋਂ ਸਾਰੀਆਂ ਟੀਮਾਂ ਨੂੰ ਜਰਸੀ, ਕਿ੍ਕਟ ਕਿੱਟਾਂ ਅਤੇ ਆਕਰਸ਼ਕ ਇਨਾਮ ਪ੍ਰਦਾਨ ਕੀਤੇ ਗਏ ਹਨ | ਖ਼ਾਸ ਤੌਰ 'ਤੇ ਜੇਤੂ ਟਰਾਫ਼ੀ ਉਸੇ ਥਾਂ ਤੋਂ ਤਿਆਰ ਕਰਵਾਈ ਗਈ ਹੈ, ਜਿੱਥੇ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਟਰਾਫ਼ੀਆਂ ਬਣਦੀਆਂ ਹਨ, | ਕੈਬਨਿਟ ਮੰਤਰੀ ਹਰਜੋਤ ਬੈਂਸ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਪਰਮਿੰਦਰ ਸਿੰਘ ਗੋਲਡੀ ਤੇ ਪ੍ਰਮੁੱਖ ਹਸਤੀਆਂ ਵਲੋਂ ਟਰਾਫ਼ੀ ਦੀ ਘੁੰਢ ਚੁਕਾਈ ਵੀ ਕੀਤੀ ਗਈ | ਪ੍ਰਸਿੱਧ ਹਸਤੀ ਬੰਟੀ ਬੈਂਸ ਵਲੋਂ ਤਿਆਰ ਅੰਥਮ ਗੀਤ ਰਿਲੀਜ਼ ਕੀਤਾ ਗਿਆ ਜਿਸ ਨਾਲ ਜਿਸ ਨਾਲ ਮਾਹੌਲ ਹੋਰ ਵੀ ਜੋਸ਼ੀਲਾ ਬਣ ਗਿਆ | ਇਨਫਲੂਐਂਸਰਾਂ ਅਤੇ ਸਥਾਨਕ ਵਸਨੀਕਾਂ ਨੇ ਵੀ ਖਿਡਾਰੀਆਂ ਅਤੇ ਦਰਸ਼ਕਾਂ ਨਾਲ ਗੱਲਬਾਤ ਕਰਕੇ ਉਤਸ਼ਾਹ ਨੂੰ ਹੋਰ ਵਧਾਇਆ | ਬੰਟੀ ਬੈਂਸ ਪੋ੍ਰਡਿਊਸਰ, ਗੁਰਪ੍ਰੀਤ ਸਿੰਘ ਜੀ.ਪੀ, ਤਾਰਾਪਾਲ ਅਦਾਕਾਰ ਵਲੋਂ ਵੀ ਇਸ ਪ੍ਰੀਮੀਅਰ ਲੀਗ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ਇਸ ਮੌਕੇ ਰਾਮ ਕੁਮਾਰ ਮੁਕਾਰੀ ਚੇਅਰਮੈਨ, ਜਸਪਾਲ ਸਿੰਘ ਢਾਹੇ ਜ਼ਿਲ੍ਹਾ ਪਰਿਸ਼ਦ ਮੈਂਬਰ, ਦੀਪਕ ਸੋਨੀ ਮੀਡਿਆ ਕੋਆਰਡੀਨੇਟਰ, ਜੁਝਾਰ ਸਿੰਘ ਮੁਲਤਾਨੀ ਮੈਂਬਰ ਸੈਣੀ ਵੈੱਲਫੇਅਰ ਬੋਰਡ ਪੰਜਾਬ, ਸਰਪੰਚ ਪੱਮੂ ਢਿੱਲੋਂ, ਸਰਪੰਚ ਸੁਮਿਤ ਭਾਰਦਵਾਜ, ਰਾਕੇਸ਼ ਕਾਲਾ ਜਾਂਦਲਾ, ਸੁਮਿਤ ਅਗਨੀ ਸੰਦਲ, ਮਨਜੋਤ ਰਾਣਾ , ਰਾਕੇਸ਼ ਵਰਮਾ, ਦੀਪੂ ਬਾਸ, ਐਡਵੋਕੇਟ ਨਿਸ਼ਾਂਤ ਗੁਪਤਾ, ਸਾਗਰ ਸੋਬਤੀ ਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਨੌਜਵਾਨ ਮੌਜੂਦ ਸਨ |