13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਭਾਜਪਾ ਵਲੋਂ ਸੱਤ ਦਿਨਾਂ ਪੋਲ ਖ਼ੋਲ ਪਦ ਯਾਤਰਾ ਦੀ ਨੰਗਲ ਤੋਂ ਸ਼ੁਰੂਆਤ ਕਾਂਗਰਸ ਅਤੇ ਆਪ ਵਲੋਂ ਵਿਕਾਸ ਕਾਰਜਾਂ 'ਚ ਕੀਤੀ ਅਣਦੇਖੀ ਦੀ ਲੋਕਾਂ 'ਚ ਖੋਲ੍ਹਾਂਗੇ ਪੋਲ- ਡਾਕਟਰ ਸ਼ਰਮਾ <br/>

ਅਜੀਤ ਡੈਸਕ 30-04-2026
ਨੰਗਲ, 29 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਆਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਅਤੇ ਕੌਂਸਲ ਤੇ ਕਾਬਜ਼ ਰਹੀ ਕਾਂਗਰਸ ਖ਼ਿਲਾਫ਼ ਸਤ ਦਿਨਾਂ 'ਪੋਲ ਖ਼ੋਲ ਪਦ ਯਾਤਰਾ' ਦੀ ਸ਼ੁਰੂਆਤ ਅੱਜ ਮੇਨ ਮਾਰਕੀਟ ਨੰਗਲ ਤੋਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਪਾਰਟੀ ਵਰਕਰਾਂ ਵਲੋਂ ਭਾਜਪਾ ਦੇ ਝੰਡੇ ਲਹਿਰਾਏ ਜਾ ਰਹੇ ਸਨ | ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਖੇਤਰ ਦੇ ਵਿਕਾਸ ਕਾਰਜਾਂ ਦੀ ਲਗਾਤਾਰ ਅਣਦੇਖੀ ਹੋਈ ਹੈ, ਜਿਸ ਦੇ ਕਾਰਨ ਲੋਕਾਂ ਨੂੰ ਮੁਢਲਿਆਂ ਸੁਵਿਧਾਵਾਂ ਲਈ ਜੂਝਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਨਤਾ ਨੂੰ ਅਸਲ ਸਚਾਈ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਆਗਾਮੀ ਨਗਰ ਕੌਂਸਲ ਚੋਣਾਂ ਵਿਚ ਲੋਕ ਆਪਣੇ ਸਹੀ ਨੁਮਾਇੰਦਿਆਂ ਦੀ ਵੋਟਾਂ ਰਾਹੀਂ ਚੋਣ ਕਰ ਸਕਣ | ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਵਿਚ ਨੰਗਲ ਦੇ ਖੇਤਰ ਵਿਚ ਵਿਕਾਸ ਕਾਰਜਾਂ ਦੀ ਕਮੀ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਵਿਚ ਪੀਣ ਵਾਲਾ ਪਾਣੀ, ਸੀਵਰੇਜ, ਸਫ਼ਾਈ ਪ੍ਰਬੰਧ ਅਤੇ ਸਟਰੀਟ ਲਾਈਟਾਂ ਵਰਗੀਆਂ ਮੂਲ ਸੁਵਿਧਾਵਾਂ ਵੀ ਪ੍ਰਭਾਵਿਤ ਰਹੀਆਂ ਹਨ | ਉਨ੍ਹਾਂ ਨਗਰ ਕੌਂਸਲ ਦੀ ਸੱਤਾ ਤੇ ਕਬਜ਼ ਰਹੀ ਕਾਂਗਰਸ ਅਤੇ ਪੰਜਾਬ ਸਰਕਾਰ ਦੋਨਾਂ ਨੂੰ ਇਸ ਲਈ ਬਰਾਬਰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਨੇ ਕਿਹਾ ਕਿ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਵਿਕਾਸ ਅਤੇ ਆਰਥਿਕ ਸਥਿਤੀ ਦਾ ਸੁਧਾਰ ਨਹੀਂ ਹੋ ਪਾਇਆ | ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਵਲੋਂ ਪੋਲ ਖ਼ੋਲ ਪਦ ਯਾਤਰਾ ਦੇ ਮਾਧਿਅਮ ਦੇ ਨਾਲ ਲੋਕਾਂ ਨੂੰ ਇਹਨਾਂ ਸਾਰੇ ਮੁੱਦਿਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਕੇਂਦਰ ਸਰਕਾਰ ਦੀਆਂ ਜਨ ਕਲਿਆਣੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਪਰਮਿੰਦਰ ਸ਼ਰਮਾ ਹਲਕਾ ਜਨ ਪ੍ਰਤੀਨਿਧ, ਜਤਿੰਦਰ ਸਿੰਘ ਅਠਵਾਲ ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ, ਮੰਡਲ ਪ੍ਰਧਾਨ ਠੇਕੇਦਾਰ ਹਰਮਨਜੀਤ ਸਿੰਘ ਪਿ੍ੰਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੱਗੇ ਸ਼ਰਮਾ ਪਿੰਕੀ, ਸਾਬਕਾ ਸਰਪੰਚ ਪਵਨ ਜਗੋਤਾ, ਦਿਲਬਾਗ ਪਰਮਾਰ, ਬ੍ਰਾਹਮਣ ਸਭਾ ਦੇ ਆਗੂ ਰਮਨ ਸ਼ਰਮਾ ਮੌਨੀ, ਵਿਸ਼ਾਲ ਸੰਦਲ, ਸਪਨਾ ਗੋਇਲ, ਰਮਨ ਸ਼ਰਮਾ, ਬਾਬੂ ਅਨਿਲ ਸ਼ਰਮਾ,ਕਰਣ ਮੈਹਣ, ਠੇਕੇਦਾਰ ਵਿਨੋਦ ਸ਼ਰਮਾ, ਹਰਪਾਲ ਸਿੰਘ ਰਾਣਾ, ਵਿਵੇਕ ਸ਼ਰਮਾ, ਸ਼ਾਮ ਸੁੰਦਰ ਰੰਗਾ, ਰਾਜੇਸ਼ ਗੋਇਲ, ਸ਼ੀਲਾ ਬਾਲੀ, ਤਿਲਕ ਰਾਜ ਬਾਲੀ, ਸੁਭਾਸ਼ ਐਰੀ, ਸੁਭਾਸ਼ ਕੁਮਾਰ , ਰਜਿੰਦਰ ਧੀਮਾਨ, ਰਜੇਸ਼ ਕੁਮਾਰ ਆਦਿ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼: ਸਾਇੰਸ ਅਧਿਆਪਕ ਰਾਕੇਸ਼ ਕੁਮਾਰ ਅਗਲੀ ਖ਼ਬਰ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸੰਗਤਾਂ ਨੂੰ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।