11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ 6 ਪਿੰਡਾਂ ਨੂੰ ਵੰਡੀਆਂ 60 ਲੱਖ ਦੀਆਂ ਗ੍ਰਾਂਟਾਂ <br/>

ਅਜੀਤ ਡੈਸਕ 02-05-2026
ਨੂਰਪੁਰ ਬੇਦੀ,1 ਮਈ (ਹਰਦੀਪ ਸਿੰਘ ਢੀਂਡਸਾ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਵਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨੂਰਪੁਰ ਬੇਦੀ ਬਲਾਕ ਦੇ 6 ਪਿੰਡਾਂ ਨੂੰ ਕਰੀਬ 60 ਲੱਖ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਗਏ | ਉਨ੍ਹਾਂ ਦੱਸਿਆ ਕਿ ਸਿੰਬਲ ਮਾਜਰਾ, ਅਮਰਪੁਰ ਬੇਲਾ, ਸੈਦਪੁਰ, ਸੰਗਤਪੁਰ, ਬੇਈਹਾਰਾ ਤੇ ਨਲਹੋਟੀ ਉਪਰਲੀ ਆਦਿ ਪਿੰਡਾਂ ਨੂੰ ਇਹ ਚੈੱਕ ਦਿੱਤੇ ਗਏ ਹਨ | ਸ੍ਰੀ ਲਾਲੀ, ਸੱਤੀ ਤੇ ਪੰਮਾ ਨੇ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ 'ਚ ਸਾਰੇ ਪਿੰਡਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸੱਤੀ ਤੇ ਤਿਲਕ ਰਾਜ ਪੰਮਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਮੌਸਮੀ ਤਾਪਮਾਨ ਵਧਣ ਦੇ ਨਾਲ ਹੀ ਨੰਗਲ ਦਾ ਸਿਆਸੀ ਪਾਰਾ ਵੀ ਵਧਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।