08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾਂ ਵਿਖੇ ਨਵੇਂ ਕਮਰੇ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 02-05-2026
ਕਾਹਨਪੁਰ ਖੂਹੀ, 1 ਮਈ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਰਾਮਪੁਰ ਕਲਾਂ -1 ਵਿਖੇ , ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਉੱਦਮ ਸਦਕਾ, ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਣੇ ਨਵੇਂ ਕਮਰੇ ਦਾ, ਅੱਜ ਉਦਘਾਟਨ ਕਰਕੇ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਦੀ ਤਰਫ਼ੋਂ ਉਚੇਚੇ ਤੌਰ 'ਤੇ ਪਹੁੰਚੇ ਟਰੇਡ ਕਮਿਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਸੋਨੀ ਨੇ ਰਿਬਨ ਕੱਟ ਕੇ ਨਵੇਂ ਬਣੇ ਕਮਰੇ ਦਾ ਸ਼ੁੱਭ ਆਰੰਭ ਕਰਵਾਇਆ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਦੀਆਂ ਸੁਰੱਖਿਅਤ ਇਮਾਰਤਾਂ ਅਤੇ ਲੋੜੀਂਦਾ ਸਾਜੋ ਸਮਾਨ ਮੁਹੱਈਆ ਕਰਵਾਉਣ ਲਈ ਤਤਪਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਲਹਿਰ ਕਾਰਨ ਅੱਜ ਸੂਬਾ ਸਿੱਖਿਆ ਦੇ ਖੇਤਰ ਵਿਚ ਨੰਬਰ ਇੱਕ 'ਤੇ ਚੱਲ ਰਿਹਾ ਹੈ | ਇਸ ਮੌਕੇ ਸਕੂਲ ਇੰਚਾਰਜ ਜਸਵੀਰ ਸਿੰਘ ਮਾਨ ਅਤੇ ਜਸਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਜਾਰੀ ਕੀਤੀ 9 ਲੱਖ 55 ਹਜਾਰ ਦੀ ਰਾਸ਼ੀ ਨਾਲ ਇਸ ਵੱਡੇ ਕਮਰੇ ਦਾ ਨਿਰਮਾਣ ਕੀਤਾ ਗਿਆ ਹੈ | ਇਸ ਮੌਕੇ ਆਏ ਮਹਿਮਾਨਾਂ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੈਂਟਰ ਹੈੱਡ ਟੀਚਰ ਅਮਰਜੀਤ ਸਿੰਘ ਗਿੱਲ, ਦਾਰਾ ਸਿੰਘ ਪ੍ਰਧਾਨ ਐੱਸ ਸੀ ਵਿੰਗ, ਗੁਰਪ੍ਰੀਤ ਸਿੰਘ ਅਰੋੜਾ, ਸਰਪੰਚ ਰਾਮਪਾਲ, ਚੇਅਰਮੈਨ ਕੇਵਲ ਦਾਸ, ਗੁਰਚਰਨ ਸਿੰਘ ਸਾਬਕਾ ਸਰਪੰਚ, ਮੰਗਤ ਰਾਮ ਸਾਬਕਾ ਸਰਪੰਚ, ਨਰੇਸ਼ ਪੋਸਵਾਲ, ਮਨੋਹਰ ਲਾਲ, ਰਾਮ ਕਿਸ਼ਨ, ਡਾ ਲਵਪ੍ਰੀਤ ਸਿੰਘ, ਧਰਮ ਚੰਦ, ਰਾਮਪਾਲ, ਵਿਜੇ ਚੌਧਰੀ, ਸ਼ਮਸ਼ੇਰ, ਸੋਮ ਨਾਥ, ਰਾਕੇਸ਼ ਬਜਾੜ ਆਦਿ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਕੌਮੀ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਟੀਚੇ ਪ੍ਰਾਪਤ ਕਰਨ ਸਬੰਧੀ ਮੀਟਿੰਗ <br/> ਅਗਲੀ ਖ਼ਬਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਮੇਰੇ ਲਈ ਬੇਹੱਦ ਮਾਣ ਤੇ ਖ਼ੁਸ਼ੀ ਵਾਲਾ ਪਲ ਰਿਹਾ : ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।