30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

4 ਨੂੰ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ : ਮਹਾਂ ਸਿੰਘ ਰੋੜੀ <br/>

ਅਜੀਤ ਡੈਸਕ 03-05-2026
ਨੂਰਪੁਰ ਬੇਦੀ, 2 ਮਈ (ਵਿੰਦਰਪਾਲ ਝਾਂਡੀਆਂ)- ਅੱਜ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਤੇ ਮੇਟਾਂ ਦੀ ਅਹਿਮ ਮੀਟਿੰਗ ਰਾਮ ਸਿੰਘ ਸੈਣੀ ਮਾਜਰਾ ਦੀ ਅਗਵਾਈ ਹੇਠ ਨੂਰਪੁਰ ਬੇਦੀ ਵਿਖੇ ਹੋਈ ਜਿਸ ਵਿਚ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਤੇ ਸੀਟੂ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਗ਼ੀ, ਸਾਥੀ ਪ੍ਰੇਮ ਚੰਦਪੁਰ ਜੱਟਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਕੰਮ ਕਰਦੇ ਮੇਟਾਂ ਦੀਆਂ ਤਨਖ਼ਾਹਾਂ ਕਰੀਬ ਇੱਕ ਸਾਲ ਤੋਂ ਨਹੀਂ ਮਿਲੀਆਂ, ਇਸ ਲਈ 4 ਜਥੇਬੰਦੀ ਦੇ ਇੱਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ | ਉਨ੍ਹਾਂ ਨੇ ਇਸ ਮੌਕੇ ਮਨਰੇਗਾ ਮੇਟਾਂ ਦੀ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਿਸ ਵਿਚ ਦਲਜੀਤ ਸਿੰਘ ਚਨੌਲੀ, ਕੁਲਦੀਪ ਸਿੰਘ, ਪੂਜਾ ਦੇਵੀ, ਸ਼ਮਸ਼ੇਰ ਸਿੰਘ, ਸਤਵੰਤ ਸਿੰਘ, ਮਨਜੀਤ ਕੌਰ ਉਪਰਲਾ ਅਸਮਾਨਪੁਰ, ਕਾਜਲ, ਸਤਨਾਮ ਕੌਰ, ਕੁਲਦੀਪ ਕੌਰ, ਸੰਜੀਵ, ਮਨਪ੍ਰੀਤ ਕੌਰ ਆਦਿ ਦੇ ਨਾਂਅ ਸ਼ਾਮਲ ਹਨ | ਇਸ ਮੌਕੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੁਲਦੀਪ ਸਿੰਘ ਸੈਦਪੁਰ ਨੇ ਕੀਤਾ |

ਪਿਛਲੀ ਖ਼ਬਰ ਜੈ ਮਾਂ ਜਗਦੰਬੇ ਕਲੱਬ ਵਲੋਂ ਜਾਗਰਣ ਤੇ ਭੰਡਾਰਾ ਕਰਵਾਉਣ ਦਾ ਫ਼ੈਸਲਾ <br/> ਅਗਲੀ ਖ਼ਬਰ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਕੁਮਾਰੀ ਜਾਨਵੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।