08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

25 ਵਿਦਿਆਰਥੀਆਂ ਦੀ ਕੈਡਿਟਸ ਵਜੋਂ ਐਨ.ਸੀ.ਸੀ. ਰੂਪਨਗਰ ਆਰਮੀ ਵਿੰਗ ਨੇ ਕੀਤੀ ਚੋਣ <br/>

ਅਜੀਤ ਡੈਸਕ 10-05-2026
ਨੂਰਪੁਰ ਬੇਦੀ, 9 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਐਨ.ਸੀ.ਸੀ. ਇਨਰੋਲਮੈਂਟ 2026-28 ਲਈ 25 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ | ਇਸ ਸੰਬੰਧੀ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਅਕੈਡਮੀ ਰੂਪਨਗਰ ਵਲੋਂ ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਰੋਲਮੈਂਟ ਕਰਨ ਆਏ ਸੂਬੇਦਾਰ ਰਾਜਬੀਰ 'ਤੇ ਸੀ.ਐਚ.ਐਮ. ਰਾਜਵੀਰ ਸਕੂਲ ਐਨ.ਸੀ.ਸੀ. ਅਫ਼ਸਰ ਹਰਪ੍ਰੀਤ ਸਿੰਘ ਭਾਓਵਾਲ ਨੇ ਮਿਲਕੇ ਧਮਾਣਾ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਸੀ | ਇਹਨਾਂ ਦੀ ਅਗਵਾਈ ਹੇਠ 68 ਵਿਦਿਆਰਥੀਆਂ ਨੇ ਖੇਡਾਂ, ਕਠਿਨ ਪ੍ਰੀਕਿ੍ਆਵਾਂ ਤੇ ਲਿਖਤੀ ਪ੍ਰਤੀਯੋਗਤਾਵਾਂ 'ਚ ਹਿੱਸਾ ਲਿਆ | ਜਿਸ ਵਿਚ ਉਕਤ ਸਕੂਲ ਦੇ 25 ਵਿਦਿਆਰਥੀ ਕੈਡਿਟਸ ਦੇ ਤੌਰ 'ਤੇ ਚੁਣੇ ਗਏ ਜਿਨ੍ਹਾਂ ਵਿਚ 15 ਜੂਨੀਅਰ ਡਵੀਜ਼ਨ ਤੇ 10 ਜੂਨੀਅਰ ਵਿੰਗ ਕੈਡਿਟਸ ਚੁਣੇ ਗਏ | ਡਾਕਟਰ ਵਿਨੋਦ ਚੰਦਨ ਨੇ ਦੱਸਿਆ ਕਿ ਇਹ ਵਿਦਿਆਰਥੀ 2 ਸਾਲ ਦਾ ਕੋਰਸ ਮੁਕੰਮਲ ਕਰਕੇ 'ਏ' ਸਰਟੀਫਿਕੇਟ ਪ੍ਰਾਪਤ ਕਰਕੇ ਭਾਰਤੀ ਫ਼ੌਜ 'ਚ ਆਪਣਾ ਕਰੀਅਰ ਬਣਾਉਣਗੇ | ਇਸ ਮੌਕੇ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |

ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਭਾਜਪਾ ਵਲੋਂ ਸਮਰਥਨ-ਰਤਨ ਧਨੇੜਾ <br/> ਅਗਲੀ ਖ਼ਬਰ ਨੈਵਰ ਗਿਵ ਅਪ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।