08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਾਬਾ ਜਸਵੰਤ ਸਿੰਘ ਕਾਰ ਸੇਵਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਮਾਰਗ ਸਾਹਿਬ ਵਿਖੇ ਬਾਬਾ ਜਸਵੰਤ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਵੱਖ-ਵੱਖ ਸ਼ਖਸੀਅਤਾਂ ਤੇ ਬੁਲਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ | <br/> 10-05-2026
ਸ੍ਰੀ ਅਨੰਦਪੁਰ ਸਾਹਿਬ, 9 ਮਈ (ਜੇ ਐਸ ਨਿੱਕੂਵਾਲ)- ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਦੇ ਮੋਢੀ ਚੇਅਰਮੈਨ ਤੇ ਸੇਵਾ-ਮੁਕਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੱਚਖੰਡ ਵਾਸੀ ਬਾਬਾ ਜਸਵੰਤ ਸਿੰਘ ਕਾਰਸੇਵਾ ਵਾਲਿਆਂ ਨੂੰ ਉਸਾਰੀ ਅਧੀਨ ਗੁਰਦੁਆਰਾ ਸੀਸਮਾਰਗ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਅਖੰਡ ਪਾਠ ਦੇ ਭੋਗ ਉਪਰੰਤ ਚੱਲੇ ਸ਼ਰਧਾਂਜਲੀ ਸਮਾਗਮ 'ਚ ਸੀਨੀਅਰ ਮੀਤ ਚੇਅਰਮੈਨ ਕੈਪਟਨ ਸਵਰਨ ਸਿੰਘ ਜੀਰਾ, ਮੀਤ ਚੇਅਰਮੈਨ ਸਤਪਾਲ ਸਿੰਘ ਤਰਨ ਤਾਰਨ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਬਾਬਾ ਬਲਦੇਵ ਸਿੰਘ ਬੱਲਾਂ ਆਦਿ ਬੁਲਾਰਿਆਂ ਵਲੋਂ ਸੰਗਤਾਂ ਨੂੰ ਬਾਬਾ ਜਸਵੰਤ ਸਿੰਘ ਕਾਰ ਸੇਵਾ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ | ਅੰਤ ਵਿਚ ਉਨ੍ਹਾਂ ਦੀ ਪਤਨੀ ਅਤੇ ਟਰੱਸਟ ਦੀ ਚੇਅਰਪਰਸਨ ਬੀਬੀ ਸੁਖਪਾਲ ਕੌਰ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਾਬਾ ਜਸਵੰਤ ਸਿੰਘ ਵਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ | ਮੰਚ ਸੰਚਾਲਨ ਦੀ ਸੇਵਾ ਟਰੱਸਟ ਦੇ ਜਨਰਲ ਸਕੱਤਰ ਬੇਅੰਤ ਸਿੰਘ ਭਾਂਬਰੀ ਨੇ ਨਿਭਾਈ | ਸਮਾਗਮ ਦੌਰਾਨ ਵੱਖ-ਵੱਖ ਥਾਵਾਂ ਤੋਂ ਆਈਆਂ ਸ਼ਖ਼ਸੀਅਤਾਂ ਵਲੋਂ ਬਾਬਾ ਜਸਵੰਤ ਸਿੰਘ ਦੇ ਜੀਵਨ ਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਜਦਕਿ ਟਰੱਸਟ ਵਲੋਂ ਉਨ੍ਹਾਂ ਦਾ ਲਿਖਿਤ ਸਾਹਿੱਤ ਮੁਫ਼ਤ ਵੰਡਿਆ ਗਿਆ | ਦੱਸਣਯੋਗ ਹੈ ਕਿ ਉਨ੍ਹਾਂ ਵਲੋਂ ਭਾਈ ਜੈਤਾ ਜੀ ਟਰੱਸਟ ਦੀ ਜ਼ਮੀਨ 'ਤੇ ਗੁਰਦੁਆਰਾ ਸੀਸ ਮਾਰਗ ਸਾਹਿਬ, ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਆ ਭਵਨ, ਬ੍ਰਹਮ ਗਿਆਨੀ ਭਾਈ ਕਲਿਆਣਾ ਜੀ ਨਿਵਾਸ ਤੇ ਯਾਦਗਾਰ ਭਾਈ ਗੁਰਮੇਜ ਸਿੰਘ ਗੁਮਾਨਪੁਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੰਤ ਬਾਬਾ ਤੀਰਥ ਸਿੰਘ, ਰਘਵੀਰ ਸਿੰਘ ਬੱਢਲਾ, ਅਜੀਤ ਸਿੰਘ ਪੱਟੀ, ਮੁਖਤਿਆਰ ਸਿੰਘ ਮੋਗਾ, ਸੁਰਿੰਦਰ ਸਿੰਘ ਪਟਿਆਲਾ, ਉਂਕਾਰ ਸਿੰਘ ਕਪੂਰਥਲਾ, ਬਖਸ਼ੀਸ਼ ਸਿੰਘ ਅੰਮਿ੍ਤਸਰ, ਮੋਹਨ ਸਿੰਘ ਫ਼ਤਿਹਗੜ੍ਹ ਸਾਹਿਬ, ਜਸਪਾਲ ਸਿੰਘ ਪਟਿਆਲਾ, ਮਹਾ ਸਿੰਘ ਮਾਨਸਾ, ਚੰਦ ਸਿੰਘ ਬਠਿੰਡਾ, ਅਵਤਾਰ ਸਿੰਘ ਬਰਨਾਲਾ, ਬੀਬੀ ਰਾਜਵਿੰਦਰ ਕੌਰ, ਅੰਗਰੇਜ਼ ਸਿੰਘ ਅੰਮਿ੍ਤਸਰ, ਜਸਵੀਰ ਸਿੰਘ ਤਰਨਤਾਰਨ, ਮਦਨ ਸਿੰਘ ਹੁਸ਼ਿਆਰਪੁਰ, ਸੰਤੋਖ ਸਿੰਘ ਗੁਰਦਾਸਪੁਰ, ਲਖਵੀਰ ਸਿੰਘ ਮੁਹਾਲੀ, ਅਵਤਾਰ ਸਿੰਘ ਰੋਪੜ, ਮਹਿੰਦਰ ਸਿੰਘ ਸੰਗਰੂਰ, ਜਥੇਦਾਰ ਲਵਪ੍ਰੀਤ ਸਿੰਘ, ਬਾਬਾ ਦਲਵੀਰ ਸਿੰਘ, ਕਪੂਰ ਸਿੰਘ, ਬਾਬਾ ਨਿਧਾਨ ਸਿੰਘ, ਜਥੇਦਾਰ ਮਾਨ ਸਿੰਘ, ਭਾਈ ਮਨਦੀਪ ਸਿੰਘ ਵਿਦਿਆਰਥੀ, ਬਲਵਿੰਦਰ ਸਿੰਘ ਮੁਹਾਲੀ, ਹਰਭਜਨ ਸਿੰਘ ਦੁਲਮਾ, ਗੁਰਚਰਨ ਸਿੰਘ ਜੁਗਰਾਓ, ਜਗਰੂਪ ਸਿੰਘ ਗੁੱਜਰਵਾਲ, ਦਲਜੀਤ ਸਿੰਘ ਮਾਨ, ਦਿਲਬਾਗ ਸਿੰਘ ਫਰੀਦਕੋਟ, ਜਸਕਰਨ ਸਿੰਘ ਅਬੋਹਰ, ਸੁਖਵਿੰਦਰ ਸਿੰਘ ਜਲੰਧਰ, ਇਕਬਾਲ ਸਿੰਘ ਕਪੂਰਥਲਾ, ਛੋਟੂ ਸਿੰਘ ਫਿਰੋਜਪੁਰ, ਜਥੇਦਾਰ ਇੰਦਰ ਸਿੰਘ, ਗੁਰਦੇਵ ਸਿੰਘ ਧਮੋਟ, ਕਰਨੈਲ ਸਿੰਘ ਮੋਗਾ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਭਾਜਪਾ ਵਲੋਂ ਸਮਰਥਨ-ਰਤਨ ਧਨੇੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।