11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨੰਗਲ ਬਲਾਕ 'ਚ ਮਰਦਮਸ਼ੁਮਾਰੀ 2027 ਲਈ ਆਖਰੀ ਬੈਚ ਦੀ ਟਰੇਨਿੰਗ ਸਮਾਪਤ

ਅਜੀਤ ਡੈਸਕ 10-05-2026
ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਤਹਿਸੀਲਦਾਰ ਸੁਮੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਮਰਦਮਸ਼ੁਮਾਰੀ 2027 ਲਈ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਦੀ ਤਿੰਨ ਦਿਨਾਂ ਆਖ਼ਰੀ ਬੈਚ ਦੀ ਟਰੇਨਿੰਗ ਸ਼ਿਵਾਲਿਕ ਕਾਲਜ, ਨੰਗਲ ਦੇ ਸੈਮੀਨਾਰ ਹਾਲ ਵਿਚ 6 ਮਈ ਨੂੰ ਸਮਾਪਤ ਹੋ ਗਈ | ਜੂਨੀਅਰ ਸਹਾਇਕ ਮੇਹਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਦੀ ਆਖ਼ਰੀ ਬੈਚ ਦੀ ਟਰੇਨਿੰਗ ਕਰਵਾਈ ਗਈ ਜਿਸ ਵਿਚ ਨੰਗਲ ਬਲਾਕ ਦੇ ਕਰਮਚਾਰੀਆਂ ਨੂੰ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਇਹ ਟਰੇਨਿੰਗ ਮਰਦਮਸ਼ੁਮਾਰੀ 2027 ਦੇ ਪਹਿਲੇ ਚਰਨ ਤਹਿਤ ਕਰਵਾਈ ਗਈ ਜਿਸ ਵਿਚ ਘਰਾਂ ਦੀ ਗਿਣਤੀ ਤੇ ਹਾਊਸਿੰਗ ਸੈਂਸਸ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ | ਟਰੇਨਿੰਗ ਵਿਚ ਨੰਗਲ ਬਲਾਕ ਦੇ ਲਗਭਗ 50 ਅਧਿਆਪਕਾਂ ਤੇ ਅਧਿਕਾਰੀਆਂ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਅਮਨ ਕੁਮਾਰ ਤੇ ਬਲਾਕ ਮਾਸਟਰ ਟਰੇਨਰ ਲੈਕਚਰਾਰ ਰਾਜੇਸ਼ ਸ਼ਰਮਾ, ਲੈਕਚਰਾਰ ਰਾਜਿੰਦਰ, ਹਰਦੀਪ ਸਿੰਘ (ਕੰਪਿਊਟਰ ਅਧਿਆਪਕ) ਤੇ ਕੁਲਵੀਰ ਰਾਣਾ (ਡੀ.ਪੀ.ਈ.) ਵਲੋਂ ਟਰੇਨਿੰਗ ਕਰਵਾਈ ਗਈ | ਲੈਕਚਰਾਰ ਅੰਮਿ੍ਤ ਸੈਣੀ, ਲੈਕਚਰਾਰ ਰੀਨਾ ਅਰੋੜਾ ਤੇ ਦਿਸ਼ਾਂਤ ਮਹਿਤਾ, ਮੈਡਮ ਅਨੀਤਾ ਦੇਵੀ ਤੇ ਵਿਸ਼ਾਲ ਸੈਂਸੇਸ ਸੈਲ ਦਫ਼ਤਰ ਤਹਿਸੀਲਦਾਰ ਨੰਗਲ ਵਲੋਂ ਹਾਜ਼ਰ ਰਹੇ | ਟਰੇਨਿੰਗ ਦੌਰਾਨ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਪ੍ਰੈਕਟੀਕਲ ਹੈਂਡਜ਼-ਆਨ ਅਭਿਆਸ ਵੀ ਕਰਵਾਇਆ ਗਿਆ |
ਪਿਛਲੀ ਖ਼ਬਰ ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ ਵਿਚ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ' ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਪੂਰੀ ਤਰ੍ਹਾਂ ਸਮਰੱਥ-ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।