11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ੍ਰੀ ਚਮਕੌਰ ਸਾਹਿਬ ਦੇ ਸਬ-ਡਵੀਜ਼ਨਲ ਹਸਪਤਾਲ ਵਿਖੇ ਫਾਇਰ ਸੇਫ਼ਟੀ ਸੰਬੰਧੀ ਸਹੁੰ ਚੁੱਕੀ

ਅਜੀਤ ਡੈਸਕ 10-05-2026
ਸ੍ਰੀ ਚਮਕੌਰ ਸਾਹਿਬ, 9 ਮਈ (ਜਗਮੋਹਣ ਸਿੰਘ ਨਾਰੰਗ)- ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਖੇ ਅੱਗ ਸੁਰੱਖਿਆ ਸਬੰਧੀ ਜਾਗਰੂਕਤਾ ਵਧਾਉਣ ਲਈ ਫਾਇਰ ਸੇਫ਼ਟੀ ਸਬੰਧੀ ਸਮੂਹ ਕਰਮਚਾਰੀਆਂ ਵਲੋਂ ਸਹੁੰ ਚੁੱਕੀ | ਇਸ ਮੌਕੇ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਅੱਗ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਸੰਜੀਵ ਬੈਂਸ ਨੋਡਲ ਅਫ਼ਸਰ (ਫਾਇਰ ਸੇਫ਼ਟੀ) ਨੇ ਕਿਹਾ ਕਿ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ 'ਤੇ ਫਾਇਰ ਸੇਫਟੀ ਉਪਕਰਣਾਂ ਦੀ ਸਹੀ ਵਰਤੋਂ ਬਹੁਤ ਲਾਜ਼ਮੀ ਹੈ | ਇਸ ਮੌਕੇ ਡਾ.ਗੋਬਿੰਦ ਟੰਡਨ, ਡਾ.ਨੀਰੂ, ਡਾ.ਸੁਮਿਤਾ ਸ਼ਰਮਾ, ਹਰਵਿੰਦਰ ਸਿੰਘ ਬੀ.ਈ.ਈ, ਚਰਨਜੀਤ ਕੌਰ ਨਰਸਿੰਗ ਸਿਸਟਰ, ਸੁਖਵਿੰਦਰ ਕੌਰ ਸਟਾਫ਼ ਨਰਸ, ਰੇਨੂ ਬਾਲਾ, ਨਾਗਰ ਸਿੰਘ, ਕੁਲਵੀਰ ਸਿੰਘ, ਹਰਜਿੰਦਰ ਕੌਰ, ਪਰਮਿੰਦਰ ਸਿੰਘ, ਨਰੰਜਣ ਸਿੰਘ, ਜਸਵਿੰਦਰ ਸਿੰਘ ਤੇ ਹੋਰ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਪਿੰਡ ਭੱਦਲ ਵਿਖੇ ਖੇਡ ਗਰਾਊਾਡ 'ਚ ਬਣਨ ਵਾਲੇ ਜਿੰਮ ਦੇ ਕਮਰੇ ਦਾ ਨੀਂਹ ਪੱਥਰ ਰੱਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।