18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਰਬੀਯੂ ਦੇ ਅਲਫ਼ਾ ਸਕੂਲ ਨੇ ਕਰਵਾਇਆ ਏ.ਆਈ.-ਸੰਚਾਲਿਤ ਕਰੀਅਰਾਂ 'ਤੇ ਐਚ.ਆਰ. ਕਨਕਲੇਵ 2026

ਕਨਕਲੇਵ ਦੌਰਾਨ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਰਹੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਹਾਜ਼ਰ ਵੱਡੀ ਗਿਣਤੀ ਵਿਦਿਆਰਥੀ | <br/> 11-05-2026
ਰੂਪਨਗਰ, 10 ਮਈ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਅਲਫ਼ਾ ਸਕੂਲ ਵਲੋਂ ''ਏਆਈ-ਸੰਚਾਲਿਤ ਦੁਨੀਆ ਵਿਚ ਕਰੀਅਰ ਦਾ ਭਵਿੱਖ'' ਵਿਸ਼ੇ 'ਤੇ ਐਚਆਰ ਕਨਕਲੇਵ 2026 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਪ੍ਰਮੁੱਖ ਐਚਆਰ ਪੇਸ਼ਾਵਰਾਂ ਅਤੇ ਉਦਯੋਗ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉਭਰ ਰਹੀਆਂ ਤਕਨਾਲੋਜੀਆਂ ਨਾਲ ਬਦਲ ਰਹੇ ਕਰੀਅਰ ਰੁਝਾਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਅਲਫ਼ਾ ਸਕੂਲ ਦੀ ਡਾਇਰੈਕਟਰ ਪ੍ਰੋ. (ਡਾ.) ਪੂਜਾ ਸ਼ਰਮਾ ਨੇ ਦੱਸਿਆ ਕਿ ਸਮਾਗਮ ਵਿਚ ਗ੍ਰੈਜ਼ਿਟੀ ਇੰਟਰਐਕਟਿਵ ਦੀ ਐਚ.ਆਰ. ਹੈੱਡ ਸ਼੍ਰੀਮਤੀ ਯਾਮਿਨੀ ਮਹਿਤ ਨੇ ਤਕਨਾਲੋਜੀ-ਅਧਾਰਤ ਪੇਸ਼ੇਵਰ ਮਾਹੌਲ ਵਿਚ ਨੁਕੂਲਤਾ, ਨਵੀਨਤਾ ਅਤੇ ਨਿਰੰਤਰ ਸਿੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉਦਯੋਗਾਂ ਵਿਚ ਵੱਡੇ ਪੱਧਰ 'ਤੇ ਬਦਲਾਅ ਲਿਆ ਰਹੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਆਪਣੇ ਪਾਠਕ੍ਰਮ ਨੂੰ ਭਵਿੱਖ ਦੀਆਂ ਉਦਯੋਗਿਕ ਲੋੜਾਂ ਅਨੁਸਾਰ ਢਾਲਣ ਦੀ ਲੋੜ ਹੈ | ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਕਿਹਾ ਕਿ ਏਆਈ ਜਿੱਥੇ ਰਵਾਇਤੀ ਨੌਕਰੀਆਂ ਨੂੰ ਨਵਾਂ ਰੂਪ ਦੇ ਰਹੀ ਹੈ, ਉੱਥੇ ਹੀ ਹੁਨਰਮੰਦ ਨੌਜਵਾਨਾਂ ਲਈ ਨਵੇਂ ਮੌਕੇ ਵੀ ਪੈਦਾ ਕਰ ਰਹੀ ਹੈ | ਪੈਨਲ ਚਰਚਾ ਵਿਚ ਗ੍ਰੈਜ਼ਿਟੀ ਇੰਟਰਐਕਟਿਵ ਦੀ ਲਰਨਿੰਗ ਐਂਡ ਡਿਵੈਲਪਮੈਂਟ ਹੈੱਡ ਸ਼੍ਰੀਮਤੀ ਸ਼ਿਖਾ ਗੁਪਤਾ, ਵਾਟਰਮਾਰਕ ਦੇ ਐਸੋਸੀਏਟ ਡਾਇਰੈਕਟਰ ਜਲਜ ਸ਼ਰਮਾ, ਪ੍ਰਥਮ ਐਚਆਰ ਐਂਡ ਲੀਗਲ ਸਲਿਊਸ਼ਨਜ਼ ਦੀ ਸੰਸਥਾਪਕ ਸ਼੍ਰੀਮਤੀ ਪੂਜਾ ਨਾਇਰ ਅਤੇ ਏਆਈਆਰ ਸਲਿਊਸ਼ਨਜ਼ ਐਲਐਲਪੀ ਦੇ ਸੰਸਥਾਪਕ ਓਮ ਕਨੌਜੀਆ ਸਮੇਤ ਕਈ ਮਾਹਿਰਾਂ ਨੇ ਹਿੱਸਾ ਲਿਆ |
ਪਿਛਲੀ ਖ਼ਬਰ ''ਮੇਰਾ ਭਾਰਤ ਯੁਵਾ'' ਦੇ ਸਹਿਯੋਗ ਨਾਲ ਅਜੈਵੀਰ ਸਿੰਘ ਲਾਲਪੁਰਾ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਹਾਫਿਜਾਬਾਦ ਵਲੋਂ ਕੈਂਪਸ ਮੈਨੇਜਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।