28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਜ਼ਮਪੁਰ ਗੋਲੀਕਾਂਡ ਨੂੰ ਲੈ ਕੇ ਅਕਾਲੀ ਵਰਕਰਾਂ ਨਾਲ ਧੱਕਾ ਕਰ ਰਹੀ ਹੈ ਪੁਲਿਸ- ਭਾਈ ਚਾਵਲਾ <br/>

ਅਜੀਤ ਡੈਸਕ 15-05-2026
ਸ੍ਰੀ ਅਨੰਦਪੁਰ ਸਾਹਿਬ, 14 ਮਈ (ਪੱਤਰ ਪ੍ਰੇਰਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੁਲਿਸ 'ਤੇ ਦੋਸ਼ ਲਾਇਆ ਹੈ ਕਿ ਉਹ ਆਜਮਪੁਰ ਵਿਖੇ ਗੋਲੀਕਾਂਡ ਵਿਚ ਮਾਰੇ ਗਏ ਇੱਕ ਵਿਅਕਤੀ ਦੇ ਕੇਸ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਖ਼ਿਲਾਫ਼ ਨਜਾਇਜ਼ ਪਰਚਾ ਕੀਤਾ ਗਿਆ ਹੈ ਉੱਥੇ ਪੁਲਿਸ ਉਨ੍ਹਾਂ ਦੇ ਹਮਾਇਤੀਆਂ ਨਾਲ ਵੀ ਨਜਾਇਜ਼ ਧੱਕਾ ਕਰ ਰਹੀ ਹੈ | ਭਾਈ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਜਿਨ੍ਹਾਂ ਦਾ ਇਸ ਕਤਲ ਦੇ ਨਾਲ ਕੋਈ ਸਬੰਧ ਨਹੀਂ ਹੈ, ਦੇ ਖ਼ਿਲਾਫ਼ ਪਰਚੇ ਵਿਚ ਨਾਮ ਸ਼ਾਮਿਲ ਕਰਨਾ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਪਰਿਵਾਰਿਕ ਮੈਂਬਰਾਂ ਤੇ ਉਸ ਦੇ ਨੇੜਲੇ ਸਹਿਯੋਗੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਕੱਲ੍ਹ ਰਾਤ ਦੇ ਅਕਾਲੀ ਦਲ ਦੇ ਦੋ ਵੱਡੇ ਆਗੂ ਬਾਦਲ ਸਿੰਘ ਬੱਸੀ ਅਤੇ ਸਤਨਾਮ ਸਿੰਘ ਨੰਦ ਝੱਜ ਤੋਂ ਗਿ੍ਫ਼ਤਾਰ ਕੀਤੇ ਹੋਏ ਹਨ | ਭਾਈ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਮਾਨਦਾਰੀ ਦੇ ਨਾਲ ਇਸ ਕੇਸ ਦੀ ਇਨਕੁਆਰੀ ਕਰਨੀ ਚਾਹੀਦੀ ਹੈ ਅਤੇ ਜੋ ਵੀ ਅਸਲੀਅਤ ਹੈ ਉਹ ਇਲਾਕੇ ਦੇ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਲਗਾਇਆ ਇੱਕ ਰੋਜ਼ਾ ਐਨ.ਐੱਸ.ਐੱਸ. ਕੈਂਪ <br/> ਅਗਲੀ ਖ਼ਬਰ ਨੰਗਲ-ਭਾਖੜਾ ਡੈਮ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।