10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਓਵਾਲ ਦੇ ਹਰਜਿੰਦਰ ਸਿੰਘ ਨੂੰ ਬਾਲੀਵੁੱਡ ਅਦਾਕਾਰਾ ਚਿੱਤਰਾਂਗਦਾ ਸਿੰਘ ਨੇ 'ਡਿਜੀਟਲ ਮਾਰਕੀਟਿੰਗ ਅਵਾਰਡ' ਨਾਲ ਸਨਮਾਨਿਤ ਕੀਤਾ <br/>

ਅਜੀਤ ਡੈਸਕ 16-05-2026
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ)- ਇਲਾਕੇ ਦੇ ਪਿੰਡ ਭਾਓਵਾਲ ਨਾਲ ਸਬੰਧਿਤ ਅਤੇ 'ਟੋਪ ਰੈਂਕ ਮਾਸਟਰ' ਦੇ ਫਾਊਾਡਰ ਹਰਜਿੰਦਰ ਸਿੰਘ ਨੇ ਡਿਜੀਟਲ ਮਾਰਕੀਟਿੰਗ ਦੇ ਖੇਤਰ ਵਿਚ ਰਾਸ਼ਟਰੀ ਪੱਧਰ 'ਤੇ ਮੱਲ੍ਹਾਂ ਮਾਰੀਆਂ ਹਨ | ਉਨ੍ਹਾਂ ਨੂੰ ਦਿੱਲੀ ਵਿਖੇ 'ਗਲੋਬਲ ਲੈਗੇਸੀ ਐਵਾਰਡਜ਼ 4.0' ਦੌਰਾਨ ਮਸ਼ਹੂਰ ਅਦਾਕਾਰਾ ਚਿੱਤਰਾਂਗਦਾ ਸਿੰਘ ਵਲੋਂ 'ਐਕਸੀਲੈਂਸ ਇਨ ਡਿਜੀਟਲ ਮਾਰਕੀਟਿੰਗ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਹਰਜਿੰਦਰ ਸਿੰਘ ਨੇ ਆਪਣੀ ਸਕੂਲੀ ਸਿੱਖਿਆ ਨਿਆਂ ਨੰਗਲ ਸ਼ਹਿਰ ਤੋਂ ਪੂਰੀ ਕੀਤੀ ਜਿੱਥੇ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ (ਰਿਟਾਇਰਡ ਐਨ.ਐਫ.ਐਲ. ਕਰਮਚਾਰੀ) ਤਾਇਨਾਤ ਸਨ | ਵਰਤਮਾਨ ਵਿਚ ਹਰਜਿੰਦਰ ਸਿੰਘ ਆਪਣੀ ਡਿਜੀਟਲ ਮਾਰਕੀਟਿੰਗ ਏਜੰਸੀ ਚਲਾ ਰਹੇ ਹਨ | ਆਪਣੇ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਆਨਲਾਈਨ ਤੇ ਆਫਲਾਈਨ ਡਿਜੀਟਲ ਮਾਰਕੀਟਿੰਗ ਦੀ ਟਰੇਨਿੰਗ ਦੇ ਰਿਹਾ ਹੈ, ਉਸ ਦਾ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਤਾਂ ਜੋ ਉਹ ਟਰਾਈ ਸਿਟੀ 'ਚ ਵਧੀਆ ਨੌਕਰੀਆਂ ਪ੍ਰਾਪਤ ਕਰ ਸਕਣ | ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਇਲਾਕੇ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |

ਪਿਛਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ ਜਤੋਲੀ ਵਿਖੇ 15ਵਾਂ ਸਾਲਾਨਾ ਭੰਡਾਰਾ ਤੇ ਜਾਗਰਣ ਭਲਕੇ ਅਗਲੀ ਖ਼ਬਰ ਭਾਈ ਨੰਦ ਲਾਲ ਸਕੂਲ ਮੋਰਿੰਡਾ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।