29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਐਬੇਕਸ ਮੁਕਾਬਲਿਆਂ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 19-05-2026
ਰੂਪਨਗਰ, 18 ਮਈ (ਯਸ਼ਵੰਤ ਬੱਸੀ)-ਓਬਰਾਏ ਮਾਸਟਰਮਾਈਾਡ ਐਬੇਕਸ ਦੇ ਵਿਦਿਆਰਥੀਆਂ ਨੇ ਓਪਨ ਕੁਆਲੀਫਾਇਰ ਗਾਲਾ ਮੁਕਾਬਲੇ ਵਿੱਚ ਹਿੱਸਾ ਲਿਆ | ਇਸ ਮੁਕਾਬਲੇ ਵਿਚ ਪੂਰੇ ਭਾਰਤ ਤੋਂ ਲਗਭਗ 2000 ਬੱਚਿਆਂ ਨੇ ਹਿੱਸਾ ਲਿਆ | ਓਬਰਾਏ ਇੰਸਟੀਚਿਊਟ ਤੋਂ, 53 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 15 ਬੱਚਿਆਂ ਨੇ ਵੱਖ-ਵੱਖ ਪੱਧਰਾਂ 'ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ 'ਤੇ, ਸੰਸਥਾ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਾਰੇ ਭਾਗ ਲੈਣ ਵਾਲੇ ਬੱਚਿਆਂ ਅਤੇ ਜੇਤੂਆਂ ਨੂੰ ਟਰਾਫੀਆਂ, ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਡਾਇਰੈਕਟਰ ਵਾਟਿਕਾ ਓਬਰਾਏ ਨੇ ਕਿਹਾ ਕਿ ਹੁਣ ਇਹ ਬੱਚੇ ਜੂਨ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਹੈਦਰਾਬਾਦ ਜਾਣਗੇ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਆਈਕਿਊ ਨਾਲ ਸਬੰਧਤ ਗਤੀਵਿਧੀਆਂ ਕਬਵਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਬੱਚੇ ਬਹੁਤ ਆਨੰਦ ਲੈਂਦੇ ਹਨ |

ਪਿਛਲੀ ਖ਼ਬਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਕੰਟਰੈਕਟਰ ਕਰਮਚਾਰੀਆਂ ਦੇ ਪੱਕੇ ਧਰਨੇ ਦਾ ਅੱਜ ਚੌਥਾ ਦਿਨ ਅਗਲੀ ਖ਼ਬਰ ਮਹਿੰਗਾਈ ਖ਼ਿਲਾਫ਼ ਆਰ.ਐਮ.ਪੀ.ਆਈ. ਵਲੋਂ ਨੂਰਪੁਰ ਬੇਦੀ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।