ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਲੁਠੇੜੀ ਵਿਖੇ ਲੁਠੇੜੀ ਕਬੂਤਰ ਕਲੱਬ ਵਲੋਂ ਕਰਵਾਏ ਸਾਲਾਨਾਂ ਕਬੂਤਰ ਉੜਾਨ ਮੁਕਾਬਲਿਆਂ ਵਿਚ ਸੁਲੇਮਾਨ ਬਡਾਲੀ ਦੇ ਕਬੂਤਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਇੱਕ ਲੱਖ 25 ਹਜ਼ਾਰ ਰੁਪਏ ਨਗਦ ਅਤੇ ਇੱਕ ਫ਼ਰਿਜ ਇਨਾਮ ਵਜੋਂ ਪ੍ਰਾਪਤ ਕੀਤਾ | ਦੂਜਾ ਸਥਾਨ ਏਕਮ ਪਪਰਾਲੀ ਦੇ ਕਬੂਤਰ ਨੇ ਸਵਾ ਲੱਖ ਰੁਪਏ ਨਗਦ ਅਤੇ ਇੱਕ ਕੂਲਰ ਅਤੇ ਤੀਜੇ ਸਥਾਨ ਤੇ ਅਨੀਸ਼ ਦੇ ਕਬੂਤਰ ਨੇ 51 ਹਜ਼ਾਰ ਰੁਪਏ ਨਗਦ ਅਤੇ ਇੱਕ ਪੱਖਾ ਇਨਾਮ ਵਜੋਂ ਹਾਸਲ ਕੀਤਾ | ਇਨਾਮਾਂ ਦੀ ਵੰਡ ਸਾਬਕਾ ਚੇਅਰਮੈਨ ਜਗਜੀਤ ਸਿੰਘ ਮਾਨ ਅਤੇ ਉੱਘੇ ਕਾਂਗਰਸੀ ਆਗੂ ਜਗਮੋਹਣ ਸਿੰਘ ਕੰਗ ਲੁਠੇੜੀ ਨੇ ਕਰਦਿਆਂ ਪ੍ਰਬੰਧਕਾਂ ਨੂੰ ਮੁਕਾਬਲਿਆਂ ਦੀ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਸੈਂਕੜੇ ਕਬੂਤਰਾਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਡਾ:ਰਾਜੂ, ਆਦਰਸ਼ ਕੁਮਾਰ, ਕੁਲਵਮਤ ਸਿੰਘ ਕਰਮਜੀਤ ਸਿੰਘ ਜੰਗਾਂ, ਧਰਮਜੀਤ ਕੰਗ, ਕੁਲਜੀਤ ਸਿੰਘ ਘੰੜੂਆਂ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ |