25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡੇਰਾਬੱਸੀ ਮੁਬਾਰਕਪੁਰ 'ਚ ਪੋਲਿੰਗ ਬੂਥ 'ਤੇ ਫੈਲੀ ਗੰਦਗੀ ਕਾਰਨ ਸਟਾਫ਼ ਹੋਇਆ ਪ੍ਰੇਸ਼ਾਨ <br/>

ਅਜੀਤ ਡੈਸਕ 26-05-2026
ਡੇਰਾਬਸੀ, 25 ਮਈ (ਰਣਬੀਰ ਸਿੰਘ ਪੜ•ੀ)-ਡੇਰਾਬੱਸੀ ਦੇ ਮੁਬਾਰਕਪੁਰ ਵਿਖੇ ਇਕ ਪੋਲਿੰਗ ਬੂਥ 'ਤੇ ਪਹੁੰਚਣ ਮਗਰੋਂ ਜਦੋਂ ਸਟਾਫ਼ ਨੇ ਉਥੇ ਗੰਦਗੀ ਦੇ ਲੱਗੇ ਢੇਰ ਵੇਖੇ ਤਾਂ ਉਨ•ਾਂ ਦੀ ਇਕ ਵਾਰ ਤਾਂ ਹਵਾ ਨਿਕਲ ਗਈ | ਮੁਬਾਰਕਪੁਰ ਦੀ ਬ੍ਰਾਹਮਣ ਧਰਮਸ਼ਾਲਾ 'ਚ ਬਣਾਏ ਗਏ ਪੋਲਿੰਗ ਬੂਥਾਂ 'ਤੇ ਚੋਣ ਡਿਊਟੀ ਨਿਭਾਉਣ ਪਹੁੰਚੇ ਸਟਾਫ਼ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਗੰਦਗੀ ਤੇ ਮੱਖੀਆਂ ਦੀ ਭਰਮਾਰ ਨੇ ਉਨ•ਾਂ ਦਾ ਸਵਾਗਤ ਕੀਤਾ ਤਾਂ ਨਾਰਾਜ਼ ਪੋਲਿੰਗ ਸਟਾਫ਼ ਨੇ ਉਥੋਂ ਦੀ ਇਕ ਵੀਡੀਓ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਦਿਆਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ• ਕੇ ਰੱਖ ਦਿੱਤੀ |
ਪੋਲਿੰਗ ਸਟਾਫ਼ ਮੁਤਾਬਿਕ ਧਰਮਸ਼ਾਲਾ ਦੇ ਮਹਿਜ਼ ਇੱਕੋ ਹਾਲ ਦੇ ਅੰਦਰ ਬੂਥ ਨੰ. 7, 8 ਅਤੇ 9 ਸਥਾਪਿਤ ਹਨ | ਇਨ•ਾਂ ਤਿੰਨਾਂ ਬੂਥਾਂ ਲਈ ਵੋਟਰਾਂ ਦੇ ਆਉਣ-ਜਾਣ ਵਾਸਤੇ ਸਿਰਫ਼ ਇਕ ਹੀ ਰਸਤਾ ਰੱਖਿਆ ਗਿਆ ਹੈ | ਅਜਿਹੀ ਸਥਿਤੀ ਵਿਚ ਵੋਟਿੰਗ ਵਾਲੇ ਦਿਨ ਇਥੇ ਭਾਰੀ ਭੀੜ ਅਤੇ ਹੰਗਾਮਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ | ਬੂਥ ਨੰ. 9 ਦੇ ਪੀ. ਆਰ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਮਾਰਤ ਦੇ ਆਲੇ-ਦੁਆਲੇ ਫੈਲੀ ਗੰਦਗੀ ਕਾਰਨ ਇਥੇ ਮੱਖੀਆਂ ਦੀ ਭਰਮਾਰ ਹੈ | ਇਸ ਸਮੱਸਿਆ ਦੇ ਹੱਲ ਲਈ ਪ੍ਰਬੰਧਕਾਂ ਵਲੋਂ ਜੋ ਸਪਰੇਅ ਕੀਤੀ ਗਈ, ਉਹ ਸਟਾਫ਼ ਲਈ ਹੋਰ ਵੀ ਮੁਸੀਬਤ ਬਣ ਗਈ | ਸਪਰੇਅ ਦੇ ਰਿਐਕਸ਼ਨ ਕਾਰਨ ਕਈ ਚੋਣ ਕਰਮਚਾਰੀਆਂ ਦੇ ਸਿਰ ਵਿਚ ਤੇਜ਼ ਦਰਦ ਸ਼ੁਰੂ ਹੋ ਗਿਆ | ਇਸ ਦੇ ਨਾਲ ਹੀ ਬੂਥ ਦੇ ਐਨ ਸਾਹਮਣੇ ਪਏ ਕੂੜੇ ਦੇ ਢੇਰਾਂ ਦੀ ਬਦਬੂ ਕਾਰਨ ਮੁਲਾਜ਼ਮ ਮੂੰਹ ਢੱਕ ਕੇ ਬੈਠਣ ਲਈ ਮਜ਼ਬੂਰ ਹਨ |
ਮਹਿਲਾ ਸਟਾਫ਼ ਲਈ ਨਰਕ ਵਰਗੇ ਹਾਲਾਤ
ਪੋਲਿੰਗ ਸਟਾਫ਼ ਮੁਤਾਬਕ ਧਰਮਸ਼ਾਲਾ ਦੇ ਬਾਥਰੂਮਾਂ ਦੀ ਹਾਲਤ ਇੰਨੀ ਗੰਦੀ ਹੈ ਕਿ ਉਨ•ਾਂ ਨੂੰ ਵਰਤਣਾ ਵੀ ਮੁਸ਼ਕਿਲ ਹੈ | ਅਜਿਹੇ ਗੰਦਗੀ ਭਰੇ ਮਾਹੌਲ ਵਿਚ ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਲਈ ਰਾਤ ਕੱਟਣੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ | ਸਟਾਫ਼ ਨੇ ਇਸ ਸਾਰੀ ਬਦਹਾਲੀ ਦੀ ਵੀਡੀਓ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਨੂੰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਲੋਕਤੰਤਰ ਦੇ ਇਸ ਤਿਉਹਾਰ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਿ•ਆ ਜਾ ਸਕੇ |
ਪੋਲਿੰਗ ਬੂਥ ਦੀ ਕਰਵਾ ਦਿੱਤੀ ਸਾਫ ਸਫਾਈ : ਐਸ. ਡੀ. ਐਮ.
ਇਸ ਮਾਮਲੇ ਸੰਬੰਧੀ ਐਸ. ਡੀ. ਐਮ.-ਕਮ-ਚੋਣ ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਨੇ ਦੱਸਿਆ ਕਿ ਉਨ•ਾਂ ਟੀਮ ਭੇਜ ਕੇ ਚੋਣ ਅਮਲੇ ਤੇ ਸਟਾਫ਼ ਲਈ ਸਾਰੇ ਪੁਖਤਾ ਪ੍ਰਬੰਧ ਕਰਵਾ ਦਿੱਤੇ ਹਨ | ਉਨ੍ਹਾਂ ਨਵੀਆਂ ਤਸਵੀਰਾਂ ਜਾਰੀ ਕਰਦਿਆਂ ਆਖਿਆ ਕਿ ਹੁਣ ਉਨ•ਾਂ ਨੂੰ ਉਥੇ ਕੋਈ

ਪਿਛਲੀ ਖ਼ਬਰ ਪੁਲਿਸ ਭਰਤੀ ਸੰਬੰਧੀ ਜਾਰੀ ਪੀ. ਐਮ. ਟੀ. ਪ੍ਰਕਿਰਿਆ ਦਾ ਜਾਇਜ਼ਾ ਲੈਣ ਤਾਊ ਦੇਵੀ ਲਾਲ ਸਟੇਡੀਅਮ ਪੁੱਜੇ ਮੁੱਖ ਮੰਤਰੀ ਨਾਇ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਨਾਲ ਮਨਾਇਆ ਦਸਮੀ ਦਾ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।