25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ 'ਹੈੱਡ ਬੁਆਏ' ਅਤੇ 'ਹੈੱਡ ਗਰਲ' ਦੀ ਚੋਣ

'ਹੈਡ ਬੁਆਏ' ਅਤੇ 'ਹੈੱਡ ਗਰਲ' ਚੋਣ ਤੋਂ ਬਾਅਦ ਅਕੈਡਮੀ ਪ੍ਰਬੰਧਕਾਂ ਨਾਲ | <br/> 26-05-2026
ਰੂਪਨਗਰ, 25 ਮਈ (ਯਸ਼ਵੰਤ ਬੱਸੀ)- ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਸੈਸ਼ਨ 2026-27 ਲਈ ਵਿਦਿਆਰਥੀ ਮੁੱਖੀਆਂ ਦੀ ਚੋਣ ਕੀਤੀ ਗਈ | ਵਿਦਿਆਰਥੀ ਮੁਖੀ ਬਣਨ ਲਈ ਬਣਾਈ ਗਈ ਵਿਸ਼ੇਸ਼ ਪ੍ਰਤੀਯੋਗਤਾ ਵਿੱਚੋਂ ਗੁਜ਼ਰਦੇ ਹੋਏ 21 ਸੀਨੀਅਰ ਲੜਕੀਆਂ ਤੇ 08 ਲੜਕਿਆਂ ਨੇ ਇਹ ਮੁਕਾਬਲਾ ਪਾਸ ਕੀਤਾ | ਅਕੈਡਮੀ ਤੇ ਸੀਨੀਅਰ ਅਧਿਆਪਕਾਂ ਨੇ ਪ੍ਰਤੀਯੋਗੀਆਂ ਦੇ ਅਕਾਦਮਿਕ ਪ੍ਰਦਰਸ਼ਨ ਤੋਂ ਇਲਾਵਾ, ਉਨ੍ਹਾਂ ਦੇ ਲੀਡਰਸ਼ਿਪ ਗੁਣਾਂ, ਸਹਿ-ਪਾਠਕ੍ਰਮ ਤੇ ਖੇਡ-ਗਤੀਵਿਧੀਆਂ ਵਿਚ ਭਾਗੀਦਾਰੀ, ਸਵੈ-ਅਨੁਸ਼ਾਸਨ ਤੇ ਸਹਿਯੋਗ, ਪ੍ਰਸ਼ਨ ਦੌਰ ਤੇ ਭਾਸ਼ਣ ਆਦਿ ਦੇ ਸੰਬੰਧ ਵਿਚ ਆਪਣਾ ਨਿਰਣਾਇਕ ਰੋਲ ਅਦਾ ਕੀਤਾ | ਵਿਦਿਆਰਥੀ ਮਨਸਿਮਰਤ ਕੌਰ 'ਹੈੱਡ ਗਰਲ' ਤੇ ਗੁਰਪ੍ਰਤਾਪ ਸਿੰਘ 'ਹੈੱਡ ਬੁਆਏ' ਚੁਣੇ ਗਏ | ਮਿਸ ਅਗਮਜੋਤ ਕੌਰ, ਮਿਸ ਪਰਾਂਜਲੀ ਵਰਮਾ, ਕਰਨਪ੍ਰੀਤ ਸਿੰਘ ਤੇ ਸਾਰਥਕ ਜੈਨ ਕ੍ਰਮਵਾਰ 'ਵਾਇਸ ਹੈੱਡ ਗਰਲ' ਅਤੇ 'ਵਾਇਸ ਹੈੱਡ ਬੁਆਏ' ਵਜੋਂ ਚੁਣੇ ਗਏ | ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਇਹਨਾਂ ਵਿਦਿਆਰਥੀਆਂ ਦੇ ਮੁਖੀਆਂ ਵੱਜੋਂ ਚੁਣੇ ਜਾਣ ਤੇ ਅਕੈਡਮੀ ਦੀ ਮੈਨੇਜਮੈਂਟ ਵਿਚ ਸਥਾਨ ਪ੍ਰਾਪਤ ਕਰਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ | ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਚੁਣੇ ਗਏ ਵਿਦਿਆਰਥੀ ਮੁਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਅਕੈਡਮੀ ਦੇ ਸਮੂਹ ਵਿਦਿਆਰਥੀ, ਅਧਿਆਪਕ ਜਨ, ਪਿ੍ੰਸੀਪਲ ਰਾਜਨ ਚੋਪੜਾ, ਫ਼ਾਉਂਡਰ-ਵਾਇਸ-ਪਿ੍ੰਸੀਪਲ ਸ੍ਰੀਮਤੀ ਸੁਦੇਸ਼ ਸੁਜਾਤੀ ਅਤੇ ਵਾਇਸ-ਪਿ੍ੰਸੀਪਲ ਸ੍ਰੀਮਤੀ ਵੰਦਨਾ ਵਿਜ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਾਂ ਮਨਸਾ ਦੇਵੀ ਬਰਦਾਰ ਵਿਖੇ ਹੋਣ ਵਾਲਾ ਜਾਗਰਣ ਰੱਦ ਅਗਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਦੀ ਟੀਮ ਵਲੋਂ ਮਧੂਵਨ ਸਕੂਲ 'ਚ ਸਰਵਾਈਕਲ ਕੈਂਸਰ ਤੇ ਐੱਚ. ਪੀ. ਵੀ. ਵੈਕਸੀਨ ਬਾਰੇ ਜਾਗਰੂਕਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।