26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ <br/>

ਅਜੀਤ ਡੈਸਕ 26-05-2026
ਰੂਪਨਗਰ, 25 ਮਈ (ਸਤਨਾਮ ਸਿੰਘ ਸੱਤੀ)- ਜ਼ਿਲ੍ਹੇ ਵਿਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਸੁਰੱਖਿਆ ਤੇ ਪ੍ਰਸ਼ਾਸਕੀ ਪ੍ਰਬੰਧ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 92 ਵਾਰਡਾਂ ਵਿਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਲਈ 138 ਪੋਲਿੰਗ ਬੂਥ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਸਾਰੀਆਂ ਪੋਲਿੰਗ ਪਾਰਟੀਆਂ ਆਪਣੇ-ਆਪਣੇ ਕੇਂਦਰਾਂ ਲਈ ਰਵਾਨਾ ਹੋ ਚੁੱਕੀਆਂ ਹਨ ਤੇ ਪ੍ਰਸ਼ਾਸਨ ਵਲੋਂ ਇਸ ਦੀ ਪੁਸ਼ਟੀ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ, ਪੰਜਾਬ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ | ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਪੋਲਿੰਗ ਸਟੇਸ਼ਨਾਂ ਦੇ ਅੰਦਰ ਤੇ ਬਾਹਰ ਵੀਡੀਓ ਰਿਕਾਰਡਿੰਗ ਦੀ ਵਿਵਸਥਾ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਜਿੱਥੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਇਨ੍ਹਾਂ ਖੇਤਰਾਂ ਵਿਚ ਪੁਲਿਸ ਦੀ ਨਿਗਰਾਨੀ ਹੋਰ ਵੀ ਸਖ਼ਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ | ਮੀਡੀਆ ਕਰਮੀਆਂ
ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਯੈਲੋ ਕਾਰਡ ਧਾਰਕ ਪੱਤਰਕਾਰਾਂ ਨੂੰ ਰਿਕਾਰਡਿੰਗ ਲਈ ਪੋਲਿੰਗ ਸਟੇਸ਼ਨਾਂ ਦੇ ਅੰਦਰ ਤੇ ਬਾਹਰ ਜਾਣ ਦੀ ਆਗਿਆ ਹੋਵੇਗੀ | ਇਸ ਤੋਂ ਇਲਾਵਾ ਕਿਸੇ ਵਿਸ਼ੇਸ਼ ਕਵਰੇਜ ਲਈ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ | ਐੱਸ.ਐੱਸ.ਪੀ. ਰੂਪਨਗਰ ਨੇ ਕਿਹਾ ਕਿ ਚੋਣਾਂ ਨੂੰ ਅਮਨ-ਕਾਨੂੰਨ ਦੇ ਮਾਹੌਲ ਵਿਚ ਸੰਪੰਨ ਕਰਵਾਉਣ ਲਈ ਪੁਲਿਸ ਵਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਖੇਤਰਾਂ ਵਿਚ ਵਾਧੂ ਪੁਲਿਸ ਫੋਰਸ, ਪੈਟਰੋਲਿੰਗ ਪਾਰਟੀਆਂ ਤੇ ਨਾਕੇ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਤੇ ਪੁਲਿਸ ਵਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਵਲੋਂ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ ਹੈ | ਐੱਸ.ਐੱਸ.ਪੀ. ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ, ਗੈਰ-ਕਾਨੂੰਨੀ ਗਤੀਵਿਧੀ ਜਾਂ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਲਗਾਤਾਰ ਸਰਗਰਮ ਹਨ ਤੇ ਜਿੱਥੇ ਵੀ ਕੋਈ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ, ਪੈਸੇ ਦੀ ਵੰਡ ਜਾਂ ਹੋਰ ਗਲਤ ਗਤੀਵਿਧੀਆਂ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ 'ਤੇ ਤੁਰੰਤ ਮਾਮਲੇ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਬਣੀ ਰਹੇ |
ਮਿਉਂਸਪਲ ਕੌਂਸਲ ਰੂਪਨਗਰ ਦੇ ਅਤਿ-ਸੈਂਸਟਿਵ ਅਤੇ ਸੈਂਸਟਿਵ ਪੋਲਿੰਗ ਬੂਥ/ਸਟੇਸ਼ਨ
ਸਰਕਾਰੀ ਪ੍ਰਾਇਮਰੀ ਸਕੂਲ ਸਦਾਵਰਤ ਸੱਜਾ ਪਾਸਾ, ਸਰਕਾਰੀ ਪ੍ਰਾ. ਸਕੂਲ ਸਦਾਵਰਤ ਖੱਬਾ ਪਾਸਾ (ਅਤਿ ਸੈਂਸਟਿਵ ਪੋਲਿੰਗ ਬੂਥ/ਸਟੇਸ਼ਨ) ਹੈ, ਕਮਰਾ ਨੰ: 1 ਏ.ਬੀ.ਟੀ.ਐੱਸ., ਬਲਾਕ ਸਰਕਾਰੀ ਆਈ.ਟੀ.ਆਈ. ਨੰਗਲ ਰੋਡ ਰੋਪੜ੍ਹ ਸੱਜਾ ਪਾਸਾ, ਕਮਰਾ ਨੰ: 2 ਸਰਕਾਰੀ ਆਈ.ਟੀ.ਆਈ. ਨੰਗਲ ਰੋਡ ਰੋਪੜ ਖੱਬਾ ਪਾਸਾ (ਸੈਂਸਟਿਵ ਪੋਲਿੰਗ ਸਟੇਸ਼ਨ), ਮੀਟਿੰਗ ਹਾਲ ਕਮੇਟੀ ਦਫ਼ਤਰ ਰੋਪੜ ਖੱਬਾ ਪਾਸਾ, ਕਮਰਾ ਨੰ: 5 ਕਮੇਟੀ ਦਫ਼ਤਰ ਰੋਪੜ ਕੰਪਿਊਟਰ ਰੂਮ (ਸੈਂਸਟਿਵ), ਕਮਰਾ ਨੰ: 1 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ੍ਹ ਖੱਬਾ ਪਾਸਾ, ਕਮਰਾ ਨੰ: 2 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਸੱਜਾ ਪਾਸਾ, ਕਮਰਾ ਨੰ: 3 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਖੱਬਾ ਪਾਸਾ, ਕਮਰਾ ਨੰ: 4 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਸੱਜਾ ਪਾਸਾ, ਕਮਰਾ ਨੰ: 5 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 8 ਸਰਕਾਰੀ ਕਾਲਜ ਰੋਪੜ ਖੱਬਾ ਪਾਸਾ, ਕਮਰਾ ਨੰ: 66 ਸਰਕਾਰੀ ਕਾਲਜ ਰੋਪੜ ਖੱਬਾ ਪਾਸਾ, ਕਮਰਾ ਨੰ: 69 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 87 ਸਰਕਾਰੀ ਕਾਲਜ ਰੋਪੜ (ਦਰਮਿਆਨਾ), ਕਮਰਾ ਨੰ: 84 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 1 ਦੀ ਰੋਪੜ ਸਹਿਕਾਰੀ ਸਭਾਵਾਂ ਕਿਰਤ ਉਸਾਰੀ ਭਵਨ ਪਿਆਰਾ ਸਿੰਘ ਕਲੋਨੀ ਰੋਪੜ (ਸਾਹਮਣੇ), ਕਮਰਾ ਨੰ: 2 ਦੀ ਰੋਪੜ ਸਹਿਕਾਰੀ ਸਭਾਵਾਂ ਕਿਰਤ ਉਸਾਰੀ ਭਵਨ ਪਿਆਰਾ ਸਿੰਘ ਕਲੋਨੀ ਰੋਪੜ ਪਿਛਲਾ ਪਾਸਾ, ਕਮਰਾ ਨੰ: 3 ਤੀਜੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ (ਦਰਮਿਆਨਾ), ਕਮਰਾ ਨੰ: 4 ਨਿਊ ਬਿਲਡਿੰਗ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ (ਸੱਜਾ ਪਾਸਾ), ਕਮਰਾ ਨੰ: 1 ਦੂਜੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ ਖੱਬਾ ਪਾਸਾ, ਕਮਰਾ ਨੰ: 2 ਪਹਿਲੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਸੱਜਾ ਪਾਸਾ, ਇਹ ਸਾਰੇ ਪੋਲਿੰਗ ਸਟੇਸ਼ਨ/ਬੂਥ ਸੈਂਸਟਿਵ ਹਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ-ਨੰਗਲ ਰੇਲਵੇ ਟਰੈਕ 'ਤੇ ਸਥਿਤ ਅਗੰਮਪੁਰ ਰੇਲਵੇ ਫਾਟਕ 4 ਦਿਨ ਰਹੇਗਾ ਬੰਦ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਿੰਨੀ ਸਕੱਤਰੇਤ ਦੇ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਿਹਾ, ਗਰਮੀ ਦੌਰਾਨ ਲੋਕਾਂ ਨੂੰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।