06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੁਰਨਾਮ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਐਮ.ਐਲ.ਏ. ਜਸਵੰਤ ਸਿੰਘ ਗੱਜਣ ਮਾਜਰਾ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਬੰਤ ਸਿੰਘ ਕਲਾਰਾਂ, ਹਰਮਿੰਦਰ ਸਿੰਘ ਲੱਕੀ ਅਤੇ ਅੰਮਿ੍ਤ ਸਿੰਘ ਰਤਨਗੜ੍ਹ ਸ਼ਰਧਾਂਜਲੀ ਭੇਟ ਕਰਦੇ ਹੋਏ | <br/> 28-05-2026
ਮੋਰਿੰਡਾ, 27 ਮਈ (ਪਿ੍ਤਪਾਲ ਸਿੰਘ)- ਗੁਰਨਾਮ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹੋਈ | ਇਸ ਮੌਕੇ ਭਾਈ ਅਮਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਦੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂਆਂ ਐਮ.ਐਲ.ਏ. ਜਸਵੰਤ ਸਿੰਘ ਗੱਜਣ ਮਾਜਰਾ, ਸਾਬਕਾ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ ਤੇ ਅੰਮਿ੍ਤ ਸਿੰਘ ਰਤਨਗੜ੍ਹ ਵਲੋਂ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਅਰਦਾਸ ਕੀਤੀ ਕਿ ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ | ਅੰਤ ਵਿਚ ਗੁਰਨਾਮ ਸਿੰਘ ਧਾਲੀਵਾਲ ਦੇ ਸਪੁੱਤਰ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਜੌਕੀ ਨੇ ਧੰਨਵਾਦ ਕੀਤਾ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਰਾਣਾ ਹਰਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਅਮਨਦੀਪ ਸਿੰਘ ਸੱਲੋਮਾਜਰਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਰਾਲਾ, ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਚੇਅਰਮੈਨ ਤਾਰਾ ਗਰੁੱਪ, ਸਿਮਰਨਜੀਤ ਸਿੰਘ ਆਸਟੇ੍ਰਲੀਆ, ਸੁਖਵਿੰਦਰ ਸਿੰਘ ਮੁੰਡੀਆਂ, ਸਾਬਕਾ ਸਰਪੰਚ ਬਲਵੀਰ ਸਿੰਘ ਮਾਨਖੇੜੀ, ਪ੍ਰਗਟ ਸਿੰਘ ਰੌਲੂਮਾਜਰਾ, ਸੰਗਤ ਸਿੰਘ ਭਾਮੀਆਂ, ਜਗਵਿੰਦਰ ਸਿੰਘ ਬੰਗੀਆਂ, ਅਜਮੇਰ ਸਿੰਘ ਬਿੱਟੂ, ਰਣਧੀਰ ਸਿੰਘ ਸਿੱਧੂ, ਸਤਵੀਰ ਸਿੰਘ ਭੰਗੂ ਹਵਾਰਾ, ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਅਮਰਿੰਦਰ ਸਿੰਘ ਪੈਂਟਾਂ ਕੁਰਾਲੀ, ਦਲਜੀਤ ਸਿੰਘ ਮਿੰਟਾਂ ਤੂਰ, ਮਨਦੀਪ ਸਿੰਘ ਰੌਣੀ, ਸਰਪੰਚ ਹਰਿੰਦਰ ਸਿੰਘ ਮੰਡੇਰ, ਸਰਪੰਚ ਦਲਵੀਰ ਸਿੰਘ ਮੁੰਡੀਆਂ, ਹੈੱਡ ਗ੍ਰੰਥੀ ਗਿਆਨੀ ਬਲਬੀਰ ਸਿੰਘ ਚਲਾਕੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਰੂਪ ਸਿੰਘ ਕੰਗ, ਪਿ੍ੰਸੀਪਲ ਅਮਰਜੀਤ ਕੌਰ ਕੰਗ ਬੜੂ ਸਾਹਿਬ ਅਕੈਡਮੀ ਖਮਾਣੋਂ ਅਤੇ ਪਿ੍ੰਸੀਪਲ ਪਰਮਿੰਦਰ ਕੌਰ ਮੰਡੇਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਸਿਹਤ ਸੰਭਾਲ ਕੈਂਪ ਲਗਾਇਆ <br/> ਅਗਲੀ ਖ਼ਬਰ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।