19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੰਤ ਬਾਬਾ ਸਤਨਾਮ ਸਿੰਘ ਨੇ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 29-05-2026
ਨੂਰਪੁਰ ਬੇਦੀ, 28 ਮਈ (ਹਰਦੀਪ ਸਿੰਘ ਢੀਂਡਸਾ)- ਬਿ੍ਟਿਸ਼ ਰਾਜ ਵੇਲੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਤੇ ਕਾਲੇ ਪਾਣੀ ਵਰਗੀਆਂ ਜੇਲ੍ਹਾਂ ਕੱਟਣ ਵਾਲੇ ਗ਼ਦਰੀ ਬਾਬਿਆਂ, ਆਜ਼ਾਦ ਹਿੰਦ ਫ਼ੌਜ ਦੇ ਸੂਰਮਿਆਂ ਤੇ ਗੁਰੂ ਕੇ ਬਾਗ਼ ਦੇ ਮੋਰਚੇ ਦੇ ਜਥੇਦਾਰਾਂ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਬਣਾਈ ਜਾ ਰਹੀ ਵਿਸ਼ਾਲ ਯਾਦਗਾਰ ਦਾ ਕਾਰਜ ਅੱਜ ਪਿੰਡ ਮੀਰਪੁਰ ਵਿਖੇ ਪੰਜ ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਕਰਵਾਇਆ ਗਿਆ | ਇਸ ਪਵਿੱਤਰ ਕਾਰਜ ਦੀ ਸ਼ੁਰੂਆਤ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਅਰਦਾਸ ਉਪਰੰਤ ਨੀਂਹ ਪੱਥਰ ਰੱਖ ਕੇ ਕਰਵਾਈ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਇਲਾਕੇ ਦੇ ਪਤਵੰਤੇ ਵਿਅਕਤੀ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ | ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਦੇਸ਼ ਅਤੇ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਤਿਹਾਸ ਤੇ ਸ਼ਹਾਦਤਾਂ ਨਾਲ ਜੋੜਨ ਲਈ ਇਹ ਯਾਦਗਾਰ ਇੱਕ ਪੇ੍ਰਰਨਾ ਸਰੋਤ ਬਣੇਗੀ |
ਉਨ੍ਹਾਂ ਕਿਹਾ ਕਿ ਇਹ ਯਾਦਗਾਰ ਸਿਰਫ਼ ਇੱਟਾਂ ਤੇ ਪੱਥਰਾਂ ਦਾ ਢਾਂਚਾ ਨਹੀਂ, ਸਗੋਂ ਉਨ੍ਹਾਂ ਮਹਾਨ ਯੋਧਿਆਂ ਦੀ ਯਾਦ ਨੂੰ ਸਦੀਵਾਂ ਲਈ ਜੀਵੰਤ ਰੱਖਣ ਦਾ ਇੱਕ ਯਤਨ ਹੈ ਜਿਨ੍ਹਾਂ ਨੇ ਆਪਣਾ ਸਭ ਕੁੱਝ ਦੇਸ਼ ਦੀ ਆਜ਼ਾਦੀ ਤੇ ਧਰਮ ਦੀ ਰੱਖਿਆ ਲਈ ਸਮਰਪਿਤ ਕਰ ਦਿੱਤਾ | ਇਸ ਦੌਰਾਨ ਗ਼ਦਰੀ ਬਾਬਾ ਕਿਰਪਾ ਸਿੰਘ ਦੇ ਪਰਿਵਾਰਕ ਮੈਂਬਰਾਂ ਗੁਰਨਾਮ ਸਿੰਘ ਮਾਲਕ ਜੋਤ ਪੈਲੇਸ, ਸੇਵਾ ਸੁਸਾਇਟੀ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਮੀਡੀਆ ਸਲਾਹਕਾਰ ਕਨਵੀਨਰ ਗੌਰਵ ਰਾਣਾ ਵਲੋਂ ਪਹੁੰਚੇ ਸੰਤ ਮਹਾਂਪੁਰਸ਼ਾਂ, ਸੰਗਤਾਂ ਅਤੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਰਣਵੀਰ ਸਿੰਘ ਕੁਰੜ, ਧਰਮ ਸਿੰਘ ਨਿੱਕੂਵਾਲ, ਰਘਵੀਰ ਸਿੰਘ ਹਰੀਵਾਲ, ਸ਼ੇਰ ਸਿੰਘ ਬੁਰਜ, ਜਰਨੈਲ ਸਿੰਘ ਮਗਰੋੜ, ਕੈਪਟਨ ਬਲਦੇਵ ਸਿੰਘ ਸੈਦਪੁਰ, ਅਮਰਜੀਤ ਸਿੰਘ ਫ਼ੌਜੀ ਗੋਪਾਲਪੁਰ, ਮੰਗਲ ਸਿੰਘ ਹਰੀਪੁਰ, ਮੇਜਰ ਸਿੰਘ ਉਸਮਾਨਪੁਰ, ਬਲਵੀਰ ਸਿੰਘ ਮੁੰਨੇ, ਰਿੰਕੂ ਮੀਰਪੁਰ, ਜੀਵਨ ਸਿੰਘ ਮੀਰਪੁਰ, ਅਵਤਾਰ ਸਿੰਘ , ਸਾਬਕਾ ਸਰਪੰਚ ਹਰਦਿਆਲ ਬੜਬਾ, ਅਵਤਾਰ ਸਿੰਘ ਅਸਾਲਤਪੁਰ, ਮਾਸਟਰ ਰਾਮ ਪ੍ਰਕਾਸ਼ ਕਾਂਗੜ, ਸੂਬੇਦਾਰ ਰੋਸ਼ਨ ਲਾਲ, ਰਾਮਪਾਲ ਅਸਾਲਤਪੁਰ, ਮਾਂ ਜਸਵਿੰਦਰ ਸਿੰਘ ਮੀਰਪੁਰ, ਹਰਜਿੰਦਰ ਕੌਰ ਚਨੋਲੀ, ਜਰਨੈਲ ਕੌਰ ਬੜਵਾ, ਸੈਕਟਰੀ ਸੁਰਜੀਤ ਚੌਹਾਨ ਕਾਂਗੜ, ਸਰਬਜੀਤ ਕੌਰ ਬੜਵਾ ਤੇ ਕਸ਼ਮੀਰ ਕੌਰ ਰਾਏਪਰ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ 200 ਫੁੱਟ ਤੋਂ ਵਧੇਰੇ ਉਚਾਈ ਵਾਲੇ ਟਾਵਰ 'ਤੇ ਚੜਿ੍ਹਆ ਈ.ਟੀ.ਟੀ. 5994 ਯੂਨੀਅਨ ਕਾਰਕੁੰਨ ਅਗਲੀ ਖ਼ਬਰ ਬਿਜਲੀ ਕੱਟਾਂ ਕਾਰਨ ਘਾੜ ਇਲਾਕੇ ਦੇ ਲੋਕ ਰਾਤਾਂ ਜਾਗ ਕੇ ਲੰਘਾਉਣ ਲਈ ਹੋਏ ਮਜਬੂਰ- ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।