18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੀਨੀਅਰ ਸਿਟੀਜਨ ਕੌਂਸਲ ਖੇੜੀ ਸਲਾਬਤਪੁਰ ਦੀ ਮੀਟਿੰਗ, ਪਿੰਡ ਦੀ ਬਿਹਤਰੀ ਲਈ ਵਿਚਾਰਾਂ

ਅਜੀਤ ਡੈਸਕ 29-05-2026
ਸ੍ਰੀ ਚਮਕੌਰ ਸਾਹਿਬ, 28 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸੀਨੀਅਰ ਸਿਟੀਜ਼ਨ ਕੌਂਸਲ ਦੀ ਮੀਟਿੰਗ ਪ੍ਰਧਾਨ ਰਿਟਾ: ਬੀ. ਡੀ. ਪੀ. ਓ. ਚਰਨਜੀਤ ਸਿੰਘ ਖੇੜੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੱਭ ਤੋਂ ਪਹਿਲਾਂ ਕੌਂਸਲ ਦੇ ਮੈਂਬਰ ਮਨਜੀਤ ਸਿੰਘ ਦੇ ਨੌਜਵਾਨ ਬੇਟੇ ਜਸਵਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਉਪਰੰਤ ਪਿੰਡ ਦੀ ਬੇਹਤਰੀ ਅਤੇ ਪਿੰਡ ਦੀਆਂ ਵੱਖ-ਵੱਖ ਥਾਵਾਂ ਨੂੰ ਸੁੰਦਰ ਰੂਪ ਦੇਣ ਅਤੇ ਡਿਸਪੈਂਸਰੀ, ਡਾਕਘਰ, ਗੁਰਦੁਆਰਾ ਸਾਹਿਬ, ਸਮਸ਼ਾਨ ਘਾਟ, ਪਸ਼ੂ ਹਸਪਤਾਲ, ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲਾਂ ਮੁਹਰੇ ਬੋਰਡ ਲਗਾਉਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਮੁਹਿੰਮ ਸੁਰੂ ਕਰਨ ਦਾ ਫੈਸਲਾ ਵੀ ਲਿਆ ਗਿਆ | ਇਸ ਮੌਕੇ ਮਾ: ਹਰਪਾਲ ਸਿੰਘ ਪਾਲੀ, ਰਿਟਾ: ਬੈਂਕ ਮੈਨੇਜਰ ਲਖਵੀਰ ਸਿੰਘ, ਸਾਬਕਾ ਸਰਪੰਚ ਅਮਰ ਸੰਗਰਾਮ ਸਿੰਘ, ਸਾਬਕਾ ਪੰਚ ਅਮਿ੍ਤ ਸਿੰਘ, ਹਰਦੇਵ ਸਿੰਘ, ਚਰਨ ਸਿੰਘ, ਅਮਰਜੀਤ ਸਿੰਘ, ਦਿਲਬਾਰਾ ਸਿੰਘ ਸੋਢੀ, ਜੁਝਾਰ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ ਪਿੰਡਾਂ 'ਚ ਭਰਤੀ ਮੁਹਿੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।