18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਜਰੂੜ ਵਿਖੇ ਗੁਰਮਤਿ ਸਮਰ ਗੁਰਬਾਣੀ ਪੰਜ ਰੋਜ਼ਾ ਕੈਂਪ 3 ਜੂਨ ਤੋਂ <br/>

ਅਜੀਤ ਡੈਸਕ 31-05-2026
ਨੂਰਪੁਰ ਬੇਦੀ, 30 ਮਈ (ਹਰਦੀਪ ਸਿੰਘ ਢੀਂਡਸਾ)- ਗੁਰਦੁਆਰਾ ਸਾਹਿਬਜ਼ਾਦੇ ਬਾਬਾ ਸਾਹਿਬ ਸਰਹਿੰਦ ਦੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ 3 ਜੂਨ ਤੋਂ 7 ਜੂਨ 2026 ਤੱਕ ਪਿੰਡ ਬਜਰੂੜ ਵਿਖੇ ਪੰਜ ਰੋਜ਼ਾ ਗੁਰਮਤਿ ਸਮਰ ਗੁਰਬਾਣੀ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਸਵੇਰੇ 8 ਵਜੇ ਤੋਂ 11 ਵਜੇ ਤੱਕ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤਿ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ | ਜਾਣਕਾਰੀ ਦਿੰਦਿਆਂ ਮਾ. ਜਸਵਿੰਦਰ ਸਿੰਘ ਮੀਰਪੁਰ ਅਤੇ ਹਰਪ੍ਰੀਤ ਸਿੰਘ ਬਜਰੂੜ ਨੇ ਦੱਸਿਆ ਕਿ ਕੈਂਪ ਦੌਰਾਨ ਗੁਰਬਾਣੀ ਸਿੱਖਿਆ, ਉਚਾਰਨ ਅਤੇ ਸੁੱਖ ਉਚਾਰਨ, ਗੁਰ ਇਤਿਹਾਸ ਤੇ ਸਿੱਖੀ ਸਿਧਾਂਤ, ਅਨੁਸ਼ਾਸਨ, ਸੇਵਾ ਤੇ ਗੁਰਸਿੱਖ ਜੀਵਨ ਸ਼ੈਲੀ, ਸ਼ਖ਼ਸੀਅਤ ਵਿਕਾਸ, ਵਿਦਵਾਨ ਵਾਰਤਾਂ, ਗਿਆਨ ਗੋਸ਼ਠੀਆਂ, ਮਾਤਾ-ਪਿਤਾ ਪ੍ਰਤੀ ਜ਼ਿੰਮੇਵਾਰੀਆਂ ਅਤੇ ਹੋਰ ਵਿਸ਼ਿਆਂ 'ਤੇ ਜਾਣਕਾਰੀ ਭਰਪੂਰ ਲੈਕਚਰ ਕਰਵਾਏ ਜਾਣਗੇ | ਕੈਂਪ ਵਿਚ ਪ੍ਰਸਿੱਧ ਪ੍ਰਚਾਰਕ ਅਤੇ ਵਿਦਵਾਨ ਸ਼ਖ਼ਸੀਅਤਾਂ ਭਾਈ ਮਨਦੀਪਾਲ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਹਰਪਾਲ ਸਿੰਘ ਅਤੇ ਖ਼ਾਲਸਾ ਕੈਂਪ ਇੰਡੀਆ ਦੀ ਟੀਮ ਵਲੋਂ ਵੱਖ-ਵੱਖ ਦਿਨਾਂ ਵਿਚ ਹਾਜ਼ਰੀ ਭਰੀ ਜਾਵੇਗੀ | ਇਸ ਤੋਂ ਇਲਾਵਾ ਆਧੁਨਿਕ ਯੁੱਗ ਦੀਆਂ ਲੋੜਾਂ ਅਨੁਸਾਰ ਮਸਨੂਈ ਬੁੱਧੀ, ਪਬਲਿਕ ਸਪੀਕਿੰਗ ਅਤੇ ਟੈਕਨੀਕਲ ਸਕਿੱਲ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਮਾਸਟਰ ਰਣਵੀਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਇੱਕ ਰੋਜ਼ਾ ਸੰਤ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।