19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬੜਾ ਪਿੰਡ 'ਚ ਕੌਮੀ ਮਾਰਗ 'ਤੇ 5 ਘੰਟੇ ਤੋਂ ਵੱਧ ਵਕਤ ਲਈ ਆਵਾਜਾਈ ਪ੍ਰਭਾਵਿਤ ਰਹਿਣ ਨਾਲ ਰਾਹਗੀਰ ਹੋਏ ਖ਼ੱਜਲ਼-ਖ਼ੁਆਰ <br/>

ਅਜੀਤ ਡੈਸਕ 31-05-2026
ਭਰਤਗੜ੍ਹ, 30 ਮਈ (ਜਸਬੀਰ ਸਿੰਘ ਬਾਵਾ)- ਅੱਜ ਕਰੀਬ ਸਾਢੇ ਪੰਜ ਵਜੇ ਬੜਾ ਪਿੰਡ 'ਚ ਕੌਮੀ ਮਾਰਗ 'ਤੇ ਬੇਕਾਬੂ ਹੋਕੇ ਟਰੈਕਟਰ ਟਰਾਲੀ ਪਲਟਣ ਕਰਕੇ ਪੰਜ ਘੰਟੇ ਤੋਂ ਵੱਧ ਵਕਤ ਲਈ ਵਾਹਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਰਾਹਗੀਰ ਖੱਜਲ ਖ਼ੁਆਰ ਹੁੰਦੇ ਰਹੇ ਪਰ ਕੁੱਝ ਆਪਣੇ ਭਵਿੱਖੀ ਸਫ਼ਰ ਨੂੰ ਜਲਦ ਮੁਕਾਉਣ ਲਈ ਕਾਹਲੇ ਵਾਹਨ ਚਾਲਕਾਂ ਵਲੋਂ ਆਪੋ-ਆਪਣੇ ਵਾਹਨਾਂ ਨੂੰ ਪਿੰਡਾਂ ਦੇ ਰਸਤਿਆਂ ਤੇ ਭਾਖੜਾ ਨਹਿਰ ਦੀ ਪਟੜੀ 'ਤੇ ਲਿਜਾਉਣ ਨਾਲ ਸਰਸਾ ਨੰਗਲ ਤੋਂ ਬੁੰਗਾ ਸਾਹਿਬ ਤੱਕ ਵਾਹਨਾਂ ਦੀ ਭਰਮਾਰ ਤੇ ਨਹਿਰ ਦੀ ਪਟੜੀ 'ਤੇ ਲਹਿੰਦੇ ਅਤੇ ਚੜ੍ਹਦੇ ਪਾਸੇ ਰਹਿੰਦੇ ਵਸਨੀਕਾਂ ਨੂੰ ਵਾਹਨਾਂ ਪਿੱਛੇ ਉੜਦੀ ਧੂੜ ਫੱਕਣ ਲਈ ਮਜਬੂਰ ਹੋਣਾ ਪਿਆ | ਉਕਤ ਰਾਹਗੀਰਾਂ ਨੂੰ ਰਾਹਤ ਪੁਜਾਉਣ ਦੇ ਮੰਤਵ ਨਾਲ ਇੰਚਾਰਜ ਭੁਪਿੰਦਰ ਸਿੰਘ ਦੀ ਅਗਵਾਈ 'ਚ ਸੜਕ ਸੁਰੱਖਿਆ ਮੁਲਾਜ਼ਮਾਂ, ਮੁੱਖ ਮੁਣਸ਼ੀ ਕਮਲਦੀਪ ਸਿੰਘ ਰਾਏ ਦੀ ਅਗਵਾਈ 'ਚ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਆਵਾਜਾਈ ਸੁਚਾਰੂ ਰੂਪ 'ਚ ਬਹਾਲ ਕਰਵਾਉਣ ਲਈ ਸਖ਼ਤ ਮਿਹਨਤ ਕਰਦਿਆਂ ਐਂਬੂਲੈਂਸ ਜਾਂ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਵਾਹਨ ਚਾਲਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਸੀ ਪਰ ਕੁੱਝ ਕਾਹਲੇ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਉਲਟ ਥਾਂ ਖੜਾ ਕੇ ਹੋਰਨਾਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲਵਾਉਣ 'ਚ ਕਿਰਦਾਰ ਨਿਭਾ ਰਹੇ ਸਨ | ਕੌਮੀ ਮਾਰਗ ਨਿਰਮਾਣ ਅਥਾਰਟੀ ਅਧੀਨ ਕੰਮ ਕਰ ਰਹੀ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਤੇ ਕਾਮਿਆਂ ਨੇ ਲੋੜੀਂਦੀ ਮਿਸ਼ਨਰੀ ਦੀ ਸਹਾਇਤਾ ਨਾਲ ਕਰੀਬ ਸਵਾ ਦਸ ਵਜੇ ਟਰੈਕਟਰ-ਟਰਾਲੀ ਨੂੰ ਕੌਮੀ ਮਾਰਗ 'ਤੋਂ ਪਾਸੇ ਕਰਕੇ ਕਰੀਬ 170 ਕੁਇੰਟਲ ਤੂੜੀ ਨੂੰ ਕੌਮੀ ਮਾਰਗ ਤੋਂ ਪਾਸੇ ਕੀਤਾ | ਸਬੰਧਿਤ ਚਾਲਕ ਨੇ ਦੱਸਿਆ ਕਿ ਉਕਤ ਟਰੈਕਟਰ ਟਰਾਲੀ ਨੂੰ ਮੋਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਲੈਕੇ ਆ ਰਿਹਾ ਸੀ ਕਿ ਉਕਤ ਥਾਂ 'ਤੇ ਬੇਕਾਬੂ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ ਪਰ ਚਾਲਕ ਸਮੇਤ ਸਹਾਇਕ ਦੋਵੇਂ ਸੁਰੱਖਿਅਤ ਰਹੇ ਹਨ | ਸਥਾਨਕ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਚਾਲਕ ਖ਼ਿਲਾਫ਼ ਸਮਰੱਥਾ ਤੋਂ ਵੱਧ ਵਜ਼ਨ ਢੋਣ ਨੂੰ ਲੈ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਭਾਓਵਾਲ ਵਿਖੇ ਲਾਵਾਰਸ ਕੁੱਤਿਆਂ ਨੇ ਵੱਛੀ ਨੂੰ ਨੋਚ ਕੇ ਮਾਰ ਮੁਕਾਇਆ <br/> ਅਗਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।