ਪੁਰਖਾਲੀ, 3 ਜੂਨ (ਅੰਮਿ੍ਤਪਾਲ ਸਿੰਘ ਬੰਟੀ)- ਬੀਤੇ ਦਿਨੀਂ ਪਏ ਤੇਜ਼ ਮੀਂਹ ਨਾਲ ਨਦੀ 'ਚ ਪਾਣੀ ਆਉਣ ਕਾਰਨ ਗ੍ਰਾਮ ਪੰਚਾਇਤ ਸਰਾੜੀ (ਭੋਲੋਂ-ਕਾਲੂਵਾਲ) ਵਲੋਂ ਪਿੰਡ ਕਾਲੂਵਾਲ ਵਿਖੇ ਤਿੰਨ ਪਿੰਡਾਂ ਦਾ ਬਣਾਇਆ ਸਾਂਝਾ ਖੇਡ ਦਾ ਗਰਾਊਾਡ ਬਹੁਤ ਨੁਕਸਾਨਿਆ ਗਿਆ | ਪਿੰਡ ਦੇ ਸਰਪੰਚ ਅਜੈਬ ਸਿੰਘ ਸੈਣੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕਲੱਬ ਦੇ ਨੌਜਵਾਨਾਂ ਤੇ ਨਗਰ ਵਾਸੀਆਂ ਵਲੋਂ ਪਿੰਡ ਕਾਲੂਵਾਲ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬੜੀ ਮਿਹਨਤ ਦੇ ਨਾਲ ਖੇਡ ਗਰਾਉਂਡ ਬਣਾਇਆ ਗਿਆ ਸੀ ਪਰੰਤੂ ਬੀਤੇ ਦਿਨੀ ਪਏ ਮੀਂਹ ਨਾਲ ਨਦੀ ਦਾ ਬੰਨ੍ਹ ਟੁੱਟ ਗਿਆ ਜਿਸ ਨਾਲ ਖੇਡ ਗਰਾਊਾਡ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਨਦੀ ਲੋਕਾਂ ਦੇ ਖੇਤਾਂ ਵਿਚ ਵੜ ਗਈ ਜਿਸ ਨਾਲ ਕਿਸਾਨਾਂ ਦੇ ਖੇਤ ਵੀ ਰੁੜ੍ਹ ਗਏ | ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਨਦੀ ਨਾਲ ਪੱਕਾ ਬੰਨ੍ਹ ਲਗਾਉਣ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਜਿਸ ਦਾ ਨੁਕਸਾਨ ਪਿੰਡ ਵਾਸੀਆਂ ਨੂੰ ਝੱਲਣਾ ਪੈ ਰਿਹਾ ਹੈ | ਉਨ੍ਹਾਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਨਦੀ ਨਾਲ ਕਿ ਪੱਥਰਾਂ ਦਾ ਬੰਨ੍ਹ ਜਲਦੀ ਤੋਂ ਜਲਦੀ ਲਗਵਾਇਆ ਜਾਵੇ | ਇਸ ਮੌਕੇ ਪਿੰਡ ਵਾਸੀ ਜਸਪਾਲ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਨੰਬਰਦਾਰ ਹਿੰਮਤ ਸਿੰਘ, ਲਾਇਕ ਸਿੰਘ, ਸੇਰ ਸਿੰਘ, ਹਰੀ ਸਿੰਘ, ਸੋਨੂੰ, ਲਾਡੀ, ਛੋਟਾ, ਗੋਲੂ ਤੇ ਕਲੱਬ ਮੈਂਬਰ ਹਾਜ਼ਰ ਸਨ |