24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਿੰਡ ਗੋਹਲਣੀ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 04-06-2026
ਸੁਖਸਾਲ, 3 ਜੂਨ (ਧਰਮ ਪਾਲ)- ਨੇੜਲੇ ਪਿੰਡ ਗੋਹਲਣੀ ਵਿਖੇ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਲਗਾਇਆ ਗਿਆ ਦੂਜਾ ਖ਼ੂਨਦਾਨ ਕੈਂਪ ਸਫਲ ਹੋ ਨਿੱਬੜਿਆ | ਕੈਂਪ 'ਚ ਇਲਾਕਾ ਭਰ ਤੋਂ ਕਰੀਬ 83 ਖ਼ੂਨਦਾਨੀਆਂ ਨੇ ਖ਼ੂਨ ਦਾਨ ਕਰਕੇ ਮਾਨਵਤਾ ਦੀ ਸੱਚੀ ਤੇ ਸੁੱਚੀ ਸੇਵਾ 'ਚ ਆਪਣਾ ਯੋਗਦਾਨ ਦਿੱਤਾ ਹੈ | ਕੈਂਪ 'ਚ ਖ਼ੂਨਦਾਨੀਆਂ ਨੂੰ ਪਿੰਡ ਦੇ ਪਤਵੰਤਿਆਂ ਤੇ ਪ੍ਰਬੰਧਕ ਆਦਿ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਕੈਂਪ 'ਚ ਇਸ ਮੌਕੇ ਉਕਤ ਪਤਵੰਤਿਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖ਼ੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਖ਼ਾਸ ਕਰਕੇ ਨੌਜਵਾਨਾਂ ਨੰੂ ਅਪੀਲ ਕੀਤੀ ਕਿ ਉਹ ਇਸ ਮਹਾਂਦਾਨ 'ਚ ਆਪ ਮੁਹਾਰੇ ਅੱਗੇ ਆਉਣ | ਉਨ੍ਹਾਂ ਕਿਹਾ ਕਿ ਅੱਜ ਲਗਾਏ ਕੈਂਪ ਦੀ ਸਫਲਤਾ ਲਈ ਨੌਜਵਾਨ ਤੇ ਸਮੂਹ ਅਹੁਦੇਦਾਰ, ਮੈਂਬਰਾਨ ਤੇ ਪਿੰਡ ਦੇ ਹੋਰ ਮੋਹਤਵਰ ਵਧਾਈ ਦੇ ਪਾਤਰ ਹਨ | ਇਹ ਜਾਣਕਾਰੀ ਪਿੰਡ ਦੇ ਅਗਾਂਹਵਧੂ ਨੌਜਵਾਨ ਰਾਜ ਕੁਮਾਰ ਸੈਣੀ ਤੇ ਸੁਖਵਿੰਦਰ ਸਿੰਘ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਕੈਂਪ 'ਚ ਸਿਵਲ ਹਸਪਤਾਲ ਰੂਪਨਗਰ ਦੀ ਮੈਡੀਕਲ ਟੀਮ ਵਲੋਂ ਦਾਨ ਕੀਤਾ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਹੈਪੀ ਨੂਰਪੁਰ, ਜੱਸੀ ਦੜੋਲੀ, ਲਾਡੀ ਮਜਾਰੀ, ਗੁਰਚਰਨ ਸਿੰਘ ਸੋਢੀ ਸਰਪੰਚ, ਸੋਨੂ ਮਾਨ ਮਜਾਰੀ, ਦਾਰੀ ਮਾਨ, ਅਮੂ ਹਾਜੀਪੁਰ, ਲਾਖੀ ਬੇਲਾ, ਗੋਪੀ ਪੱਸੀਵਾਲ, ਰਾਜਾ ਅੱਚਲਪੁਰ, ਰਾਕੇਸ਼ ਗੋਹਲਣੀ, ਲੱਕੀ ਸੈਣੀ, ਵਿਸ਼ਾਲ ਸੈਣੀ, ਅਰਜਨ ਭਲਾਣ, ਰਿੰਕੂ ਖੂਹੀ, ਮਨਦੀਪ, ਦਵਿੰਦਰ ਸਿੰਘ, ਅੰਕੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖੇਤ ਬਚਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਲੋੜ ਅਨੁਸਾਰ ਤੇ ਸੁਚੱਜੀ ਵਰਤੋਂ ਲਈ ਕੀਤਾ ਜਾਗਰੂਕ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਦੀ ਅਹਿਮ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।