07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

ਅਜੀਤ ਡੈਸਕ 06-06-2026
ਰੂਪਨਗਰ, 5 ਜੂਨ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ ਵਿਭਾਗ ਨੇ ਯੂਨੀਵਰਸਿਟੀ ਕੈਂਪਸ ਵਿਚ 'ਏਕ ਪੇੜ ਮਾਂ ਕੇ ਨਾਮ' ਦੇ ਪ੍ਰੇਰਨਾਦਾਇਕ ਥੀਮ ਦੇ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ, ਯੂਨੀਵਰਸਿਟੀ ਅਧਿਕਾਰੀਆਂ ਅਤੇ ਮਹਿਮਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਵਿਚ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ, ਡਾਇਰੈਕਟਰ ਐਨ.ਐਸ.ਐਸ., ਪ੍ਰੋ. (ਮੇਜਰ) ਏ.ਐਸ. ਚਾਹਲ, ਆਰ.ਬੀ.ਯੂ. ਸਕੂਲ ਦੀ ਪਿ੍ੰਸੀਪਲ ਮੀਨਾ ਵਰਮਾ, ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਪ੍ਰਤੀਨਿਧੀ, ਫੈਕਲਟੀ ਮੈਂਬਰ ਤੇ ਐਨ.ਐਸ.ਐਸ. ਵਲੰਟੀਅਰ ਸ਼ਾਮਲ ਸਨ ਜਿਨ੍ਹਾਂ ਨੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਕੈਂਪਸ ਵਿਚ ਸਮੂਹਿਕ ਤੌਰ 'ਤੇ ਬੂਟੇ ਲਗਾਏ | ਪ੍ਰੋਗਰਾਮ ਵਿਚ ਐਨ.ਐਸ.ਐਸ. ਵਲੰਟੀਅਰਾਂ ਨੇ ਵਾਤਾਵਰਣ ਸੁਰੱਖਿਆ, ਰੁੱਖ ਲਗਾਉਣ ਦੀ ਮਹੱਤਤਾ, ਪ੍ਰਦੂਸ਼ਣ ਕੰਟਰੋਲ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਉਜਾਗਰ ਕਰਦੇ ਹੋਏ ਨਾਅਰੇ ਤਿਆਰ ਕੀਤੇ | ਇਸ ਮੌਕੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਐਨ.ਐਸ.ਐਸ, ਪ੍ਰੋ. (ਮੇਜਰ) ਏ.ਐਸ. ਚਾਹਲ ਨੇ ਵਾਤਾਵਰਨ ਦੀ ਰੱਖਿਆ ਤੇ ਸੰਭਾਲ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਤੇ ਵਲੰਟੀਅਰਾਂ ਨੂੰ ਕੁਦਰਤ ਦੇ ਸਰਗਰਮ ਰੱਖਿਅਕ ਬਣਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼, ਹਰਾ ਤੇ ਟਿਕਾਊ ਭਵਿੱਖ ਵਿਕਸਤ ਕਰਨ 'ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਆਰ.ਐਮ.ਪੀ.ਆਈ. ਦੀ 'ਲੋਕਾਂ ਕੋਲ ਚੱਲੋ' ਮੁਹਿੰਮ ਜਾਰੀ <br/> ਅਗਲੀ ਖ਼ਬਰ ਸਰਕਾਰੀ ਕਾਲਜ ਰੂਪਨਗਰ 'ਚ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।