26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਇੰਦਰਾ ਹਾਲੀਡੇ ਹੋਮ ਸੈਕਟਰ-24 'ਚ ਸਹੂਲਤਾਂ ਦੀ ਸਮੀਖਿਆ <br/>

ਅਜੀਤ ਡੈਸਕ 08-06-2026
ਚੰਡੀਗੜ੍ਹ, 7 ਜੂਨ (ਮਾਰਕੰਡਾ)- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਇੰਦਰਾ ਹਾਲੀਡੇ ਹੋਮ ਸੈਕਟਰ 24 ਚੰਡੀਗੜ੍ਹ ਦਾ ਦੌਰਾ ਕੀਤਾ ਤੇ ਸੰਸਥਾ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸੇਵਾਵਾਂ ਦਾ ਜਾਇਜ਼ਾ ਲਿਆ | ਇਸ ਦੌਰੇ ਦੌਰਾਨ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵੀ.ਪੀ ਸਿੰਘ, ਚੰਡੀਗੜ੍ਹ ਦੇ ਸਮਾਜ ਭਲਾਈ ਵਿਭਾਗ ਦੀ ਸਕੱਤਰ ਅਨੁਰਾਧਾ ਚਗਤੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਪ੍ਰਸ਼ਾਸਕ ਦੇ ਨਾਲ ਪੱੁਜੇ ਸਨ | ਅਧਿਕਾਰੀਆਂ ਨੇ ਪ੍ਰਸ਼ਾਸਕ ਨੂੰ ਹੋਮ ਦੇ ਕੰਮਕਾਜ, ਚੱਲ ਰਹੀਆਂ ਗਤੀਵਿਧੀਆਂ ਤੇ ਸਹੂਲਤਾਂ ਦੇ ਅਪਗ੍ਰੇਡੇਸ਼ਨ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ | ਦੇਖਭਾਲ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਕਟਾਰੀਆ ਨੇ ਸਬੰਧਿਤ ਅਧਿਕਾਰੀਆਂ ਨੂੰ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਨਿਵਾਸੀਆਂ ਲਈ ਇਕ ਸੁਰੱਖਿਅਤ, ਆਰਾਮਦਾਇਕ ਤੇ ਸਨਮਾਨਜਨਕ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸੇਵਾ ਪ੍ਰਦਾਨ ਕਰਨ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਜੁਆਇੰਟ ਸੀ. ਈ .ਓ. ਵਲੋਂ ਵਿਸ਼ੇਸ਼ ਸੁਧਾਈ-2026 ਤੋਂ ਪਹਿਲਾਂ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰ... ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੀ. ਪੀ. ਸੀ. ਬੀ. ਅਤੇ ਵੇਰਕਾ ਵਲੋਂ ਪਲਾਸਟਿਕ ਮੁਕਤ ਦੁੱਧ ਵੰਡ ਪਹਿਲ ਦੀ ਸ਼ੁਰੂਆਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।