26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਧਾਇਕ ਨੇ ਬਹਾਵਲਪੁਰੀ ਸਮਾਜ ਦੇ ਆਗੂਆਂ ਦੀਆਂ ਸੁਣੀਆਂ ਸਮੱਸਿਆਵਾਂ <br/>

ਅਜੀਤ ਡੈਸਕ 08-06-2026
ਲਾਲੜੂ, 7 ਜੂਨ (ਰਾਜਬੀਰ ਸਿੰਘ)- ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਆਪਣੀ ਰਿਹਾਇਸ਼ ਬਾਕਰਪੁਰ ਰੰਧਾਵਾ ਫਾਰਮ ਵਿਖੇ ਲਾਲੜੂ ਨਗਰ ਕੌਂਸਲ ਚੋਣਾਂ ਉਪਰੰਤ ਵਾ. ਨੰ. 8 ਤੋਂ ਹਰੀਸ਼ ਮਦਾਨ ਤੇ ਵਾ. ਨੰ. 10 ਤੋਂ 'ਆਪ' ਆਗੂ ਘਣਸ਼ਾਮ ਦਾਸ ਸਮੇਤ ਬਹਾਵਲਪੁਰੀ ਸਮਾਜ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਸਮਾਜ ਦੇ ਨੁਮਾਇੰਦਿਆਂ ਨੇ ਆਪਣੇ ਇਲਾਕੇ ਨਾਲ ਸੰਬੰਧਿਤ ਵੱਖ-ਵੱਖ ਮਸਲੇ ਤੇ ਮੰਗਾਂ ਵਿਧਾਇਕ ਰੰਧਾਵਾ ਦੇ ਧਿਆਨ ਵਿਚ ਲਿਆਂਦੀਆਂ ਜਿਨ੍ਹਾਂ ਨੂੰ ਵਿਧਾਇਕ ਨੇ ਧਿਆਨ ਨਾਲ ਸੁਣਿਆ ਤੇ ਕਈ ਮਸਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਦਕਿ ਬਾਕੀ ਰਹਿੰਦੇ ਮਾਮਲਿਆਂ ਦੇ ਜਲਦ ਹੱਲ ਲਈ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ | ਇਸ ਦੌਰਾਨ ਵਿਧਾਇਕ ਰੰਧਾਵਾ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ | ਬਹਾਵਲਪੁਰੀ ਸਮਾਜ ਦੇ ਆਗੂਆਂ ਨੇ ਵੀ ਆਪਣੀਆਂ ਮੰਗਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਲਈ ਵਿਧਾਇਕ ਰੰਧਾਵਾ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਾਰੇ ਵਰਗਾਂ ਦਾ ਸਨਮਾਨ ਕਰਨ ਵਾਲੀ ਇਕਲੌਤੀ ਰਾਜਨੀਤਕ ਪਾਰਟੀ ਹੈ ਕਾਂਗਰਸ : ਪਡਿਆਲਾ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਜੁਆਇੰਟ ਸੀ. ਈ .ਓ. ਵਲੋਂ ਵਿਸ਼ੇਸ਼ ਸੁਧਾਈ-2026 ਤੋਂ ਪਹਿਲਾਂ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।