29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਈ. ਟੀ. ਕੰਪਨੀ ਦੇ ਸੰਚਾਲਕ ਨੂੰ ਅਗਵਾ ਕਰਕੇ 8 ਤੋਲੇ ਸੋਨਾ ਤੇ 45 ਹਜ਼ਾਰ ਦੀ ਨਕਦੀ ਲੁੱਟੀ

ਅਜੀਤ ਡੈਸਕ 10-06-2026
ਜ਼ੀਰਕਪੁਰ, 9 ਜੂਨ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਵੀ. ਆਈ. ਪੀ. ਰੋਡ 'ਤੇ ਸਥਿਤ ਇਕ ਆਈ. ਟੀ. ਕੰਪਨੀ. ਦੇ ਸੰਚਾਲਕ ਨੂੰ ਅਗਵਾ ਕਰਕੇ ਉਸ ਨਾਲ ਲੁੱਟ-ਖੋਹ ਕਰਨ ਦੇ ਮਾਮਲੇ 'ਚ ਹਰਿਆਣਾ ਨੰਬਰ ਵਾਲੀ ਕਾਰ ਦੇ ਚਾਲਕ ਤੇ ਉਸ ਦੇ 3 ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਰਾਹੁਲ ਪਾਲ ਵਾਸੀ ਤਿ੍ਸ਼ਲਾ ਸਿਟੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਪਿਛਲੇ 6-7 ਸਾਲਾਂ ਤੋਂ ਵੀ. ਆਈ. ਪੀ. ਰੋਡ 'ਤੇ ਸਥਿਤ ਦੇਵਾ ਜੀ ਪਲਾਜਾ 'ਚ ਆਈ. ਟੀ. ਕੰਪਨੀ ਚਲਾ ਰਿਹਾ ਹੈ | ਉਸ ਨੇ ਦੱਸਿਆ ਕਿ 6 ਜੂਨ ਨੂੰ ਸਵੇਰੇ 11.30 ਵਜੇ ਦੇ ਕਰੀਬ ਉਹ ਆਪਣੀ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਆਪਣੇ ਦਫ਼ਤਰ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਵੀ. ਆਈ. ਪੀ. ਰੋਡ 'ਤੇ ਮਾਇਆ ਗਾਰਡਨ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਇਕ ਹਰਿਆਣਾ ਨੰਬਰ ਦੀ ਬਲੈਨੋ ਕਾਰ ਦੇ ਚਾਲਕ ਨੇ ਕੱਟ ਮਾਰ ਕੇ ਆਪਣੀ ਕਾਰ ਉਸ ਦੀ ਗੱਡੀ ਦੇ ਅੱਗੇ ਲਗਾ ਦਿੱਤੀ | ਇਸੇ ਦੌਰਾਨ ਜਦੋਂ ਉਸ ਨੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਉਨਾਂ ਦੀ ਕਾਰ ਨਾਲ ਟਕਰਾਅ ਗਈ | ਇਸ ਤੋਂ ਬਾਅਦ ਜਦੋਂ ਉਸ ਨੇ ਥੱਲ•ੇ ਉਤਰ ਕੇ ਕਾਰ ਸਵਾਰਾਂ ਨੂੰ ਕਾਰ ਆਰਾਮ ਨਾਲ ਚਲਾਉਣ ਲਈ ਕਿਹਾ ਤਾਂ ਕਾਰ 'ਚ ਸਵਾਰ ਚਾਰ ਵਿਅਕਤੀਆਂ ਨੇ ਉਸ ਨੂੰ ਧੱਕੇ ਨਾਲ ਗੱਡੀ 'ਚ ਬਿਠਾ ਲਿਆ ਅਤੇ ਉਸ ਦੇ ਹੱਥ-ਪੈਰ ਫੜ ਲਏ | ਇਸ ਤੋਂ ਬਾਅਦ ਉਹ ਉਸ ਨੂੰ ਕਾਰ 'ਚ ਬਿਠਾ ਕੇ ਜ਼ੀਰਕਪੁਰ ਖੇਤਰ 'ਚ ਹੀ ਘੁੰਮਾਉਂਦੇ ਰਹੇ | ਉਨਾਂ ਰਸਤੇ 'ਚ ਮੇਰਾ ਫ਼ੋਨ ਅਤੇ ਲੈਪਟਾਪ ਬਾਹਰ ਸੁੱਟ ਦਿੱਤਾ | ਉਕਤ ਵਿਅਕਤੀਆਂ ਨੇ ਗੱਡੀ 'ਚ ਹੀ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਹੱਥ 'ਚ ਪਾਈਆਂ ਦੋ ਸੋਨੇ ਦੀਆਂ ਅੰਗੂਠੀਆਂ, ਇਕ ਕੜਾ, ਇਕ ਸੋਨੇ ਦੀ ਚੇਨ ਤੇ ਗੱਡੀ 'ਚ ਪਏ 45 ਹਜ਼ਾਰ ਰੁ. ਜਬਰਦਸਤੀ ਖੋਹ ਲਏ ਅਤੇ ਮੈਨੂੰ ਛੱਤ ਰੋਡ 'ਤੇ ਸੁੱਟ ਕੇ ਮੇਰੀ ਗੱਡੀ ਲੈ ਕੇ ਫ਼ਰਾਰ ਹੋ ਗਏ | ਉਕਤ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਣ 'ਤੇ ਉਸ ਨੂੰ ਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਇਸ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਫ਼ੋਨ ਕਰਕੇ ਮੌਕੇ 'ਤੇ ਬੁਲਾਇਆ, ਜਿਸ ਨੇ ਮੈਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ | ਇਸ ਤੋਂ ਥਾਣਾ ਜ਼ੀਰਕਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ | ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹਰਿਆਣਾ ਨੰਬਰ ਵਾਲੀ ਕਾਰ ਦੇ ਚਾਲਕ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਬਿਆਨ 'ਤੇ ਹੋਇਆ ਵਿਵਾਦਨਰਸਿੰਗ ਐਸੋਸੀਏਸ਼ਨ ਨੇ ਮੰਗਿਆ ਅਸਤੀਫ਼ਾ <br/> ਅਗਲੀ ਖ਼ਬਰ ਸਵਰਾਜ ਮਾਜਦਾ ਡਰਾਈਵਰ ਯੂਨੀਅਨ ਵਲੋਂ ਰੋਸ ਮੁਜ਼ਾਹਰਾ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।