28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਵੇਂ ਬਣੇ ਜੁੜਵਾ ਪੁਲਾਂ ਤੋਂ ਰੂਪਨਗਰ ਸ਼ਹਿਰ ਨੂੰ ਰਸਤਾ ਖੋਲ੍ਹਣ ਲਈ ਮੰਗ ਪੱਤਰ ਡੀ.ਸੀ. ਨੂੰ ਸੌਂਪਿਆ <br/>

ਅਜੀਤ ਡੈਸਕ 11-06-2026
ਰੂਪਨਗਰ, 10 ਜੂਨ (ਯਸ਼ਵੰਤ ਬੱਸੀ)- ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ-ਘਨੌਲੀ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਜੁੜਵੇ ਪੁਲਾਂ ਨੂੰ ਪਟਵਾਰਖਾਨਾ ਚੌਂਕ ਨਾਲ ਜੋੜਨ ਵਾਲੇ ਲਾਂਘੇ ਨੂੰ ਖੋਲ੍ਹਣ ਲਈ ਮੰਗ ਪੱਤਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਲੋਧੀਮਾਜਰਾ ਅਤੇ ਗਿਆਨ ਸਿੰਘ ਘਨੌਲੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕਾਰਜ ਲਈ ਵਿਭਾਗ ਵਲੋਂ ਮੰਗੀ ਸੱਤ ਲੱਖ ਅੜ੍ਹਤਾਲੀ ਹਜ਼ਾਰ ਦੀ ਰਾਸ਼ੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ | ਆਗੂਆਂ ਨੇ ਦੱਸਿਆ ਕਿ ਇਹ ਲਾਂਘਾ ਪਿਛਲੇ ਕਈ ਦਹਾਕਿਆਂ ਤੋਂ ਖੁਲ੍ਹਾ ਸੀ ਤੇ ਇਲਾਕੇ ਦੇ ਲੋਕ ਸ਼ਹਿਰ ਆਉਣ ਲਈ ਇਸਦੀ ਵਰਤੋਂ ਕਰਦੇ ਸਨ ਪਰ ਪੁਲ ਬਣਨ ਨਾਲ ਇਹ ਰਸਤਾ ਕਈ ਸਾਲਾਂ ਤੋਂ ਬੰਦ ਪਿਆ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਸਮੱਸਿਆਵਾਂ ਪੇਸ਼ ਆ ਰਹੀਆਂ ਹਨ |
ਲਾਂਘਾ ਖੁੱਲ੍ਹਣ ਨਾਲ ਗੰਦਗੀ ਦੇ ਆਰਜ਼ੀ ਢੇਰਾਂ ਤੋਂ ਛੁਟਕਾਰਾ ਮਿਲ ਸਕੇਗਾ-ਸਮਾਜ ਸੇਵੀ : ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਮੈਂਬਰਾ ਸਮਾਜ ਸੇਵੀ ਜਗਨੰਦਨ ਸਿੰਘ ਰੀਹਲ ਅਤੇ ਗੁਰਨਾਮ ਸਿੰਘ ਧਾਮੀ ਨੇ ਦੱਸਿਆ ਇਸ ਸਮੇ ਪਟਵਾਰਖ਼ਾਨੇ ਤੋਂ ਪੁਲਾਂ ਨੂੰ ਜਾਂਦੀ ਸੜਕ ਜਿਸ ਨੂੰ ਕਦੇ ਠੰਡੀ ਸੜਕ ਕਿਹਾ ਜਾਂਦਾ ਸੀ ਨੇ ਗੰਦੀ ਸੜਕ ਦਾ ਰੂਪ ਧਾਰ ਲਿਆ ਹੈ | ਪੁਲਾਂ ਦੇ ਨਿਰਮਾਣ ਤੋਂ ਬਾਅਦ ਬੰਦ ਹੋਈ ਇਸ ਸੜਕ ਨੂੰ ਸਹਿਰ ਵਾਸੀਆਂ ਨੇ ਖੁੱਲੇ ਕੁੜ੍ਹੇ ਦਾਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ | ਉਹਨਾਂ ਆਸ ਪ੍ਰਗਟਾਈ ਕਿ ਲਾਂਘਾ ਖੁੱਲ੍ਹਣ ਨਾਲ, ਆਵਾਜਾਈ ਹੋਣ ਨਾਲ ਇੱਥੇ ਲੱਗੇ ਗੰਦਗੀ ਦੇ ਆਰਜ਼ੀ ਢੇਰਾਂ ਤੋ ਛੁਟਕਾਰਾ ਮਿਲ ਸਕੇਗਾ |
ਸੜਕ ਸੁਰੱਖਿਆ ਮਾਹਿਰਾਂ ਅਨੁਸਾਰ : ਨੈਸ਼ਨਲ ਹਾਈਵੇ ਨਾਲ ਸਬੰਧਤ ਸੜਕ ਸੁਰੱਖਿਆ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਲਾਂਘਾ ਖੋਲ੍ਹਣ ਨਾਲ ਇਹ ਥਾਂ ਅਕਸਰ ਸੜਕ ਹਾਦਸੇ ਹੋਣ ਵਾਲਾ ਖੇਤਰ ਬਣ ਜਾਵੇਗਾ, ਇਸ ਲਈ ਸੜਕ ਸੁਰੱਖਿਆ ਦੇ ਮੱਦੇਨਜ਼ਰ ਲਾਂਘਾ ਖੋਲ੍ਹਣਾ ਉਚਿਤ ਨਹੀਂ ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਵਲੋਂ ਇਸ ਲਾਂਘੇ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਉਣ ਤੇ ਖੋਲ੍ਹਣ ਲਈ ਯਤਨ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਮਨਰੇਗਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।