01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ੍ਰੀ ਅਨੰਦਪੁਰ ਸਾਹਿਬ ਫਾਊਾਡੇਸ਼ਨ ਨਾਲ ਸੰਬੰਧਿਤ ਸੋਢੀ ਅੰਮਿ੍ਤਾ ਸਿੰਘ ਦਾ ਦਿੱਲੀ ਦੇ ਉਪ ਰਾਜਪਾਲ ਸੰਧੂ ਵਲੋਂ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਸੋਢੀ ਅਮਿ੍ਤਾ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ | <br/> 12-06-2026
ਸ੍ਰੀ ਅਨੰਦਪੁਰ ਸਾਹਿਬ, 11 ਜੂਨ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)- ਇੱਥੋਂ ਦੀ ਸਦੀਆਂ ਪੁਰਾਣੀ ਕਿਲ੍ਹਾ ਹਵੇਲੀ ਵੱਡੀ ਸਰਕਾਰ ਨਾਲ ਸਬੰਧਿਤ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਵੱਡੇ ਭਰਾਤਾ ਬਾਬਾ ਸੂਰਜ ਮੱਲ ਜੀ ਦੇ ਵੰਸ਼ਜ ਅਤੇ ਸ੍ਰੀ ਅਨੰਦਪੁਰ ਸਾਹਿਬ ਫਾਊਾਡੇਸ਼ਨ ਦੇ ਮੁੱਖ ਪ੍ਰਬੰਧਕ ਟਿੱਕਾ ਸੋਢੀ ਹਰਕੀਰਤ ਸਿੰਘ ਦੀ ਪਤਨੀ ਸੋਢੀ ਅੰਮਿ੍ਤਾ ਸਿੰਘ ਨੂੰ ਦਿੱਲੀ ਦੇ ਭਾਈ ਵੀਰ ਸਿੰਘ ਸਹਾਇਕ ਸਦਨ ਵਿਖੇ ਗਿਆਨੀ ਵੀਰ ਸਿੰਘ ਦੀ 69ਵੀਂ ਬਰਸੀ ਮੌਕੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਇਸ ਸਮਾਗਮ ਵਿਚ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਸ਼ਹੀਦਾਂ ਤੇ ਆਗੂਆਂ ਦੇ ਵੰਸ਼ਜਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਸੀ ਜਿਨ੍ਹਾਂ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਦੀ ਪੋਤਰੀ ਸੋਢੀ ਅੰਮਿ੍ਤਾ ਸਿੰਘ ਸਮੇਤ ਨਨਕਾਣਾ ਸਾਹਿਬ ਮੋਰਚੇ ਦੇ ਸ਼ਹੀਦ ਭਾਈ ਲਛਮਣ ਸਿੰਘ ਦੇ ਪੋਤਰੇ ਗੁਰਵਿੰਦਰ ਸਿੰਘ, ਮਾਸਟਰ ਤਾਰਾ ਸਿੰਘ ਦੀ ਪੋਤਰੀ ਕਿਰਨਜੋਤ ਕੌਰ, ਵਿਗਿਆਨੀ ਪ੍ਰੋ: ਰੁਚੀ ਰਾਮ ਸਾਹਨੀ ਦੀ ਪੜਪੋਤੀ ਡਾ. ਨੀਰਾ, ਸਰ ਗੰਗਾ ਰਾਮ ਦੀ ਪੋਤਰੀ ਫਾਰੂਲ ਦੱਤਾ, ਭਾਈ ਵੀਰ ਸਿੰਘ ਦੀ ਪੜਪੋਤੀ ਡਾ. ਪੁਨੀਤਾ ਸਿੰਘ ਸ਼ਾਮਲ ਹਨ | ਬੁਲਾਰਿਆਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦੇ ਜੀਵਨ 'ਤੇ ਚਰਚਾ ਕੀਤੀ ਗਈ ਤੇ ਸਿੱਖ ਭਾਈਚਾਰੇ ਲਈ ਪਾਏ ਇਨ੍ਹਾਂ ਆਗੂਆਂ ਦੇ ਯੋਗਦਾਨ ਨੂੰ ਯਾਦ ਵੀ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮਾਲਵੇ-ਦੁਆਬੇ ਨੂੰ ਜੋੜਦੇ 140 ਸਾਲ ਪੁਰਾਣੇ ਰੂਪਨਗਰ ਹੈੱਡਵਰਕਸ ਪੁਲ ਦੇ ਖੱਡਿਆਂ ਦੀ ਮੁਰੰਮਤ ਦੀ ਮੰਗ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਖਾਦ ਵਿਕ੍ਰੇਤਾਵਾਂ ਲਈ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ-ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।