31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਦਿਆਰਥੀਆਂ ਨੇ ਰਾਜ ਪੁਰਸਕਾਰ ਟੈਸਟਿੰਗ ਕੈਂਪ 'ਚ ਕੀਤੀ ਭਾਗੀਦਾਰੀ

ਅਜੀਤ ਡੈਸਕ 12-06-2026
ਰੂਪਨਗਰ, 11 ਜੂਨ (ਯਸ਼ਵੰਤ ਬੱਸੀ)- ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਭਾਰਤ ਸਕਾਊਟਸ ਐਂਡ ਗਾਈਡਸ ਪੰਜਾਬ ਵਲੋਂ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਲਗਾਏ ਚਾਰ ਰੋਜ਼ਾ ਰਾਜਯ ਪੁਰਸਕਾਰ ਟੈਸਟਿੰਗ ਕੈਂਪ 'ਚ ਭਾਗ ਲਿਆ | ਇਹ ਕੈਂਪ ਭਾਰਤ ਸਕਾਊਟਸ ਐਂਡ ਗਾਈਡਸ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਾਕਾਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਸਕੂਲ ਦੀ ਗਾਈਡ ਇੰਚਾਰਜ ਮਨਰੀਤ ਕੌਰ ਦੀ ਅਗਵਾਈ 'ਚ ਵਿਦਿਆਰਥਣਾਂ ਭਜਨ ਕੌਰ, ਸੋਨਾਕਸ਼ੀ, ਅਨੂਪਜੋਤ ਕੌਰ, ਜਸ਼ਨਪ੍ਰੀਤ ਕੌਰ, ਪਲਕ ਵਰਮਾ ਤੇ ਤਰਨਪ੍ਰੀਤ ਕੌਰ ਨੇ ਰਾਜਯ ਪੁਰਸਕਾਰ ਟੈਸਟਿੰਗ ਕੈਂਪ 'ਚ ਭਾਗ ਲੈਂਦਿਆਂ ਉੱਤਮ ਪ੍ਰਦਰਸ਼ਨ ਕੀਤਾ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸੇਵਾ ਭਾਵਨਾ, ਸਮਾਜਿਕ ਉੱਤਰਦਾਇਤਵ ਤੇ ਟੀਮ ਵਰਕ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਰੌਕ ਕਲਾਈਮਬਿੰਗ, ਰੈਪਲਿੰਗ, ਟਰੈਕਿੰਗ, ਗੰਢਾਂ ਬੰਨ੍ਹਣ ਦੀ ਕਲਾ ਤੇ ਫਸਟ ਏਡ ਸਬੰਧੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਆਰ. ਭੁਵਨਾ, ਮੈਨੇਜਿੰਗ ਡਾਇਰੈਕਟਰ ਸੂਬਾ ਭੁਪਿੰਦਰ ਸਿੰਘ, ਮੈਡਮ ਗੁਣਵੰਤ ਕੌਰ ਤੇ ਸਕੂਲ ਸਕਾਊਟਸ ਐਂਡ ਗਾਈਡਸ ਇੰਚਾਰਜ ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਕੈਂਪ ਦੇ ਅੰਤਿਮ ਦਿਨ ਪੰਜਾਬ ਦੇ ਸਟੇਟ ਔਰਗਨਾਈਜੇਸ਼ਨ ਕਮਿਸ਼ਨਰ ਓਾਕਾਰ ਸਿੰਘ ਨੇ, ਏ.ਐਸ.ਓ.ਸੀ. ਮਨਜੀਤ ਕੌਰ, ਡੀ.ਓ.ਸੀ. ਨਿਰਲੇਪ ਕੌਰ ਅਤੇ ਜਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਸਕਾਊਟਿੰਗ ਤੇ ਗਾਈਡਿੰਗ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਕੱਲ੍ਹ ਸੁਖਸਾਲ ਵਿਖੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮੀਟਿੰਗ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਦਫ਼ਤਰ ਵਿਖੇ ਸਿਹਤ ਬੀਮਾ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।