01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜ਼ਿਲ੍ਹਾ ਰੂਪਨਗਰ ’ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ

ਅਜੀਤ ਡੈਸਕ 16-06-2026
ਫ਼ਤਹਿਗੜ੍ਹ ਸਾਹਿਬ,15 ਜੂਨ (ਬਲਜਿੰਦਰ ਸਿੰਘ)-ਸਕਿਉਰਿਟੀ ਸਕਿੱਲ ਕਾਊਂਸਲਿੰਗ (ਇੰਡੀਆ) ਲਿਮਟਿਡ ਵਲੋਂ ਭਾਰਤ ਸਰਕਾਰ ਦੇ ਪਸਾਰਾ ਐਕਟ 2005 ਤਹਿਤ ਜ਼ਿਲ੍ਹਾ ਰੂਪ ਨਗਰ ‘ਚ ਸੁਰੱਖਿਆ ਜਵਾਨਾਂ, ਸੁਰੱਖਿਆ ਸੁਪਰਵਾਈਜ਼ਰਾਂ ਅਤੇ ਸੁਰੱਖਿਆ ਅਧਿਕਾਰੀਆਂ ਦੀ ਭਰਤੀ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਚੁਣੇ ਗਏ ਨੌਜਵਾਨਾਂ
ਦੀ ਸਕਿਉਰਿਟੀ ਐਂਡ ਇੰਟੈਲੀਜੈਂਸ ਇੰਡੀਆ ਲਿਮਟਿਡ ‘ਚ 65 ਸਾਲ ਤੱਕ ਸਥਾਈ ਨਿਯੁਕਤੀ ਕੀਤੀ ਜਾਵੇਗੀ। ਇਸ ਸੰਬੰਧੀ ਸਰਹਿੰਦ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਅਸਿਸਟੈਂਟ ਕਮਾਡੈਂਟ ਉਂਕਾਰ ਚੰਦ ਨੇ ਦੱਸਿਆ ਕਿ 16 ਜੂਨ ਨੂੰ ਨੰਗਲ, 17 ਨੂੰ ਸ੍ਰੀ ਚਮਕੌਰ ਸਾਹਿਬ, 18 ਨੂੰ ਮੋਰਿੰਡਾ ਅਤੇ 19 ਜੂਨ ਨੂੰ ਨੂਰਪੁਰ ਬੇਦੀ (ਸਾਰੇ ਬੀ.ਡੀ.ਪੀ.�. ਦਫ਼ਤਰਾਂ ਵਿਚ) ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਭਰਤੀ ਪ੍ਰਕਿਰਿਆ ‘ਚ ਸ਼ਾਮਿਲ ਹੋਣ ਵਾਲੇ ਨੌਜਵਾਨ 10ਵੀਂ ਪਾਸ, ਉਮਰ 19 ਤੋਂ 40 ਸਾਲ ਅਤੇ ਕੱਦ 168 ਸੈਂ.ਮੀ. ਹੋਣਾ ਚਾਹੀਦਾ ਹੈ। ਉਮੀਦਵਾਰ ਵਿੱਦਿਅਕ ਯੋਗਤਾ, ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਅਤੇ ਅਰਜ਼ੀ ਪੱਤਰ ਸਮੇਤ 350 ਰੁਪਏ ਫ਼ੀਸ ਨਾਲ ਭਾਗ ਲੈ ਸਕਦੇ ਹਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਰੋਸ ਮੁਜ਼ਾਹਰਾ ਅਗਲੀ ਖ਼ਬਰ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।