ਰੂਪਨਗਰ,17 ਜੂਨ (ਯਸ਼ਵੰਤ ਬੱਸੀ)-ਗੁਰੂ ਨਾਨਕ ਰਿਸਰਚ ਇੰਸਟੀਟਿਊਟ ਵਲੋਂ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 20 ਜੂਨ ਨੂੰ ਕਰਵਾਈ ਜਾ ਰਹੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਵਿਚ ਰੂਪਨਗਰ ਤੋਂ ਦਵਿੰਦਰ ਸਿੰਘ ਜਟਾਣਾ, ਜਿਹਨਾਂ ਦਾ ਸਿੱਖਿਆ, ਸਾਹਿਤਕ ਅਤੇ ਬੈਂਕਿੰਗ ਖੇਤਰ ਵਿਚ ਬਹੁਤ ਲੰਬਾ ਤਜਰਬਾ ਹੈ, ਸ਼ਾਮਿਲ ਹੋਣ ਲਈ ਵਿਦੇਸ਼ ਰਵਾਨਾ ਹੋ ਗਏ। ਕਾਨਫ਼ਰੰਸ ਦੌਰਾਨ ਦਵਿੰਦਰ ਸਿੰਘ ਜਟਾਣਾ ਇਤਿਹਾਸਕ ਅਤੇ ਸਾਹਿਤਕ ਪਰੰਪਰਾਵਾਂ ਦੇ ਉਪ ਵਿਸ਼ੇ ਵਾਲੇ ਕਾਨਫ਼ਰੰਸ ਦੇ ਪਹਿਲੇ ਸੈਸ਼ਨ ’ਚ ‘ਕਿਸਾਨੀ, ਸਭਿਆਚਾਰ ਅਤੇ ਮਾਂ ਬੋਲੀ’ ਵਿਸ਼ੇ ’ਤੇ ਪਰਚਾ ਪੜ੍ਹਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਆਲਮੀ ਮੰਚ ’ਤੇ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨ, ਲੇਖਕ, ਸਭਿਆਚਾਰਕ ਕਾਰਕੁਨ ਤੇ ਖੋਜਕਰਤਾ ਪੰਜਾਬੀ ਭਾਸ਼ਾ, ਇਤਿਹਾਸ, ਸਾਹਿਤ ਤੇ ਪੰਜਾਬੀ ਸਭਿਆਚਾਰ ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਣਗੇ।