13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ

ਅਜੀਤ ਡੈਸਕ 23-06-2026
ਢੇਰ, 22 ਜੂਨ (ਸ਼ਿਵ ਕੁਮਾਰ ਕਾਲੀਆ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਢੇਰ ਦੇ ਨੌਜਵਾਨਾਂ ਵਲੋਂ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਢੇਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਇਲਾਕੇ ਅਤੇ ਪਿੰਡ ਦੇ ਨੌਜਵਾਨਾਂ, ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਨੌਜਵਾਨਾਂ ਵਲੋਂ ਕਰਵਾਏ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਖ-ਵੱਖ ਪ੍ਰਕਾਰ ਦੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੀ ਸਿਖਲਾਈ 14 ਜੂਨ ਤੋਂ ਆਰੰਭ ਕੀਤੀ ਗਈ ਸੀ। ਜਿਸ ਦੀ ਸਮਾਪਤੀ 22 ਜੂਨ ਨੂੰ ਕੀਤੀ ਗਈ। ਇਨ੍ਹਾਂ ਦਸਤਾਰ ਮੁਕਾਬਲਿਆਂ ਪ੍ਰਤੀ ਇਲਾਕੇ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਦਸਤਾਰ ਮੁਕਾਬਲਿਆਂ ਵਿਚ ਪਹਿਲਾ ਗਰੁੱਪ ਸੱਤ ਸਾਲ ਤੋਂ 13 ਸਾਲ ਤੱਕ ਰੱਖਿਆ ਗਿਆ ਸੀ, ਜਦਕਿ ਦੂਜਾ ਗਰੁੱਪ 14 ਸਾਲ ਤੋਂ 18 ਸਾਲ ਤੱਕ ਰੱਖਿਆ ਗਿਆ ਸੀ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ, ਨੌਜਵਾਨ ਆਗੂ ਅਮਰੀਕ ਸਿੰਘ ਕਾਕੂ, ਸਰਪੰਚ ਮੱਖਣ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਗੁਰਪਾਲ ਸਿੰਘ, ਬਲਕਾਰ ਸਿੰਘ ਬਡਿਆਲ, ਲੱਕੀ ਢੇਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ ਯੂਨੀਵਰਸਿਟੀ ਨੇ ਨੂਰਪੁਰ ਬੇਦੀ ਵਿਖੇ ਕਾਊਂਸਲਿੰਗ-ਕਮ-ਦਾਖ਼ਲਾ ਕੇਂਦਰ ਦੀ ਸ਼ੁਰੂਆਤ ਅਗਲੀ ਖ਼ਬਰ ਦਸ ਰੋਜ਼ਾ ਨਿਤਨੇਮ ਸੰਥਿਆਂ ਕੈਂਪ ਦੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।