19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੋਲਕ ਵਿਚੋਂ ਚੜ੍ਹਾਵਾ ਰਾਸ਼ੀ ਚੋਰੀ ਕਰ ਕੇ ਚੋਰ ਹੋਏ ਰਫੂਚੱਕਰ

ਅਜੀਤ ਡੈਸਕ 24-06-2026
ਨੂਰਪੁਰ ਬੇਦੀ, 23 ਜੂਨ (ਵਿੰਦਰਪਾਲ ਝਾਂਡੀਆਂ)‘ਨੂਰਪੁਰ ਬੇਦੀ ਇਲਾਕੇ ਪਿੰਡ ਝਿੰਜੜੀ (ਮਾਜਰਾ) ਸਥਿਤ ਗੁਰਦੁਆਰਾ ਸਾਹਿਬ ਵਿਖੇ ਚੋਰੀ ਹੋਣ ਜਾਣ ਦਾ ਸਮਾਚਾਰ ਮਿਲਿਆ। ਜਾਣਕਾਰੀ ਮੁਤਾਬਿਕ ਦੇਰ ਰਾਤ ਦਾਖਿਲ ਹੋਏ ਚੋਰ ਚੜ੍ਹਾਵਾ ਰਾਸ਼ੀ ਚੋਰੀ ਕਰਕੇ ਲੈ ਗਏ। ਪਿੰਡ ਵਾਸੀਆਂ ਅਨੁਸਾਰ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਗ੍ਰਿਲ ਤੋੜ ਕੇ ਅੰਦਰ ਦਾਖਿਲ ਉਪਰੰਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਨਿੱਤਨੇਮ ਕਰਨ ਲਈ ਪਹੁੰਚੇ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦੇਖਿਆ ਕਿ ਗ੍ਰਿਲ ਟੁੱਟੀ ਹੋਈ ਸੀ ਅਤੇ ਗੋਲਕ ਖੁੱਲ੍ਹੀ ਸੀ। ਸੂਚਨਾ ਮਿਲਣ ‘ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਪਿੰਡ ਵਾਸੀਆਂ ਨੇ ਪੜਤਾਲ ਕਰਨ ‘ਤੇ ਪਾਇਆ ਕਿ ਚੋਰ ਗੋਲਕ ‘ਚੋਂ ਚੜ੍ਹਾਵਾ ਰਾਸ਼ੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਪਤਾ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਬੀਤੇ ਹਫ਼ਤੇ ਪ੍ਰੋਗਰਾਮ ਰੱਖਿਆ ਹੋਣ ਕਰਕੇ ਗੋਲਕ ‘ਚ ਚੜ੍ਹਾਵਾ ਰਾਸ਼ੀ ਮੌਜੂਦ ਸੀ। ਜਦਕਿ ਕਮੇਟੀ ਮੈਂਬਰਾਂ ਵਲੋਂ ਪਹਿਲਾਂ ਹੀ ਕਾਫੀ ਮਾਤਰਾ ‘ਚ ਚੜ੍ਹਾਵਾ ਰਾਸ਼ੀ ਸੰਭਾਲ ਲਈ ਗਈ ਸੀ। ਜਦਕਿ ਉਕਤ ਸਮਾਗਮ ਤੋਂ ਬਾਅਦ ਦੀ ਚੜ੍ਹਾਵਾ ਰਾਸ਼ੀ ਚੋਰੀ ਹੋਈ ਹੈ। ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਉਕਤ ਗੁਰਦੁਆਰਾ ਸਾਹਿਬ ‘ਚ ਹੁਣ ਤੱਕ ਕਰੀਬ 4 ਵਾਰ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ ਅਤੇ ਚੋਰਾਂ ਸਬੰਧੀ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸੀ ਪ੍ਰਕਾਰ ਗੁਰਦੁਆਰਾ ਸਾਹਿਬ ਦੀ ਖਿੜਕੀ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਵਿਚ ਅਹਿਮ ਭੂਮਿਕਾ ਨਿਭਾਈ-ਡਾ. ਰਾਜ ਕੁਮਾਰ ਚੱਬੇਵਾਲ ਅਗਲੀ ਖ਼ਬਰ ਸੈਣੀ ਭਵਨ ਵਲੋਂ ਨਵੇਂ ਬਣੇ ਫਲਾਇੰਗ ਅਫ਼ਸਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।